NIA ਨੇ 3 ਪਾਕਿਸਤਾਨੀ ਰਾਜਦੂਤਾਂ ਨੂੰ ਅੱਤਵਾਦੀ ਹਮਲਿਆਂ ਦੇ ਦੋਸ਼ 'ਚ ਵਾਂਟੇਡ ਸੂਚੀ ਵਿਚ ਕੀਤਾ ਸ਼ਾਮਲ

By  Shanker Badra April 9th 2018 04:15 PM -- Updated: April 28th 2018 06:19 PM

NIA ਨੇ 3 ਪਾਕਿਸਤਾਨੀ ਰਾਜਦੂਤਾਂ ਨੂੰ ਅੱਤਵਾਦੀ ਹਮਲਿਆਂ ਦੇ ਦੋਸ਼ 'ਚ ਵਾਂਟੇਡ ਸੂਚੀ ਵਿਚ ਕੀਤਾ ਸ਼ਾਮਲ:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਿੰਨ ਪਾਕਿਸਤਾਨੀ ਰਾਜਦੂਤਾਂ ਨੂੰ ਅਪਣੀ ਵਾਂਟੇਡ ਸੂਚੀ ਵਿਚ ਸ਼ਾਮਲ ਕੀਤਾ ਹੈ। NIA ਨੇ ਆਮਿਰ 3 ਪਾਕਿਸਤਾਨੀ ਰਾਜਦੂਤਾਂ ਨੂੰ ਅੱਤਵਾਦੀ ਹਮਲਿਆਂ ਦੇ ਦੋਸ਼ 'ਚ ਵਾਂਟੇਡ ਸੂਚੀ ਵਿਚ ਕੀਤਾ ਸ਼ਾਮਲਐਨਆਈਏ ਨੇ ਇੰਜ ਹੀ ਇੱਕ ਸਫ਼ਾਰਤੀ ਆਮਿਰ ਜੁਬੈਰ ਸਿੱਦ‍ੀਕੀ ਦੀ ਤਸਵੀਰ ਜਾਰੀ ਕਰ ਉਸ ਬਾਰੇ ਜਾਣਕਾਰੀ ਦੇਣ ਦਾ ਭਰੋਸਾ ਦਿਤਾ ਹੈ,ਜੋ 26 /11 ਵਰਗੇ ਅੱਤਵਾਦੀ ਹਮਲਿਆਂ ਦੀ ਸਾਜ਼ਸ਼ ਰਚਦਾ ਸੀ।ਜਾਣਕਾਰੀ ਅਨੁਸਾਰ ਐਨ.ਆਈ.ਏ. ਨੇ ਜਾਣਕਾਰੀ ਦਿੱਤੀ ਹੈ ਕਿ ਜੁਬੈਰ ਕੋਲੰਬੋ ਦੇ ਪਾਕਿਸਤਾਨੀ ਸਫ਼ਾਰਤਖ਼ਾਨੇ ਵਿੱਚ ਵੀਜ਼ਾ ਕਾਉਂਸਲਰ ਦੇ ਪਦ 'ਤੇ ਤੈਨਾਤ ਸੀ। NIA ਨੇ ਆਮਿਰ 3 ਪਾਕਿਸਤਾਨੀ ਰਾਜਦੂਤਾਂ ਨੂੰ ਅੱਤਵਾਦੀ ਹਮਲਿਆਂ ਦੇ ਦੋਸ਼ 'ਚ ਵਾਂਟੇਡ ਸੂਚੀ ਵਿਚ ਕੀਤਾ ਸ਼ਾਮਲਉਸ ਨੇ ਸਾਲ 2014 ਵਿਚ ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮਿਲ ਕੇ ਅਮਰੀਕਾ,ਇਜਰਾਇਲ ਦੇ ਦੂਤਾਵਾਸਾਂ ਅਤੇ ਦੱਖਣੀ ਭਾਰਤ ਦੇ ਕਈ ਫ਼ੌਜੀ ਅਤੇ ਜਲ ਸੈਨਾ ਦੇ ਅੱਡਿਆਂ 'ਤੇ 26 / 11 ਵਰਗੇ ਹਮਲਿਆਂ ਦੀ ਸਾਜ਼ਸ਼ ਰਚੀ ਸੀ।ਐਨ.ਆਈ.ਏ ਅਨੁਸਾਰ ਕੋਲੰਬੋ ਵਿਚ ਪਾਕਿ ਸਫ਼ਾਰਤਖ਼ਾਨੇ ਵਿਚ ਤੈਨਾਤ ਇੱਕ ਚੌਥਾ ਅਧਿਕਾਰੀ ਵੀ ਇਸ ਸਾਜ਼ਸ਼ ਵਿਚ ਸ਼ਾਮਲ ਸੀ।ਦੱਸਿਆ ਜਾਂਦਾ ਹੈ ਕਿ ਇਹ ਸਾਰੇ ਅਧਿਕਾਰੀ ਹੁਣ ਪਾਕਿਸਤਾਨ ਵਾਪਸ ਜਾ ਚੁਕੇ ਹਨ ਅਤੇ ਐਨ.ਆਈ.ਏ. ਇਨ੍ਹਾਂ ਵਿਰੁੱਧ ਰੇਡ ਕਾਰਨਰ ਨੋਟਿਸ ਲਈ ਇੰਟਰਪੋਲ ਨੂੰ ਬੇਨਤੀ ਪੱਤਰ ਭੇਜਣ ਦੀ ਤਿਆਰੀ ਕਰ ਰਿਹਾ ਹੈ।NIA ਨੇ ਆਮਿਰ 3 ਪਾਕਿਸਤਾਨੀ ਰਾਜਦੂਤਾਂ ਨੂੰ ਅੱਤਵਾਦੀ ਹਮਲਿਆਂ ਦੇ ਦੋਸ਼ 'ਚ ਵਾਂਟੇਡ ਸੂਚੀ ਵਿਚ ਕੀਤਾ ਸ਼ਾਮਲਐਨ.ਆਈ.ਏ ਨੇ ਫ਼ਰਵਰੀ ਮਹੀਨੇ ਵਿਚ ਹੀ ਆਮਿਰ ਜੁਬੈਰ ਸਿੱਦ‍ੀਕੀ ਵਿਰੁਧ ਚਾਰਜਸ਼ੀਟ ਦਾਖਲ ਕੀਤੀ ਹੈ,ਜਦੋਂ ਕਿ ਤਿੰਨ ਹੋਰ ਅਧਿਕਾਰੀਆਂ ਦਾ ਨਾਮ ਹਾਲੇ ਪਤਾ ਨਹੀਂ ਚੱਲ ਪਾਇਆ।ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਨੂੰ ਵੀ ਵਾਂਟੇਡ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਦੋਹਾਂ ਦੇ ਕੋਡ ਨੇਮ 'ਵੀਨੀਥ' ਅਤੇ 'ਬਾਸ ਉਰਫ਼ ਸ਼ਾਹ' ਇਸ ਵਿਚ ਸ਼ਾਮਲ ਕੀਤੇ ਗਏ ਹਨ।

-PTCNews

Related Post