ਲੁਧਿਆਣਾ ਧਮਾਕਾ ਦੇ ਮੁੱਖ ਮੁਲਜ਼ਮ ਹਰਜੀਤ ਸਿੰਘ 'ਤੇ NIA ਨੇ 10 ਲੱਖ ਰੁਪਏ ਇਨਾਮ ਰੱਖਿਆ

By  Ravinder Singh September 6th 2022 02:50 PM

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ ਐਨਆਈਏ ਨੇ ਭਗੌੜਾ ਐਲਾਨ ਦਿੱਤਾ ਹੈ। NIA ਨੇ ਹੈਪੀ ਮਲੇਸ਼ੀਆ ਦੇ ਪੋਸਟਰ ਤੇ ਇਸ਼ਤਿਹਾਰ ਛਾਪੇ ਹਨ। ਇਨ੍ਹਾਂ ਪੋਸਟਰਾਂ ਉਪਰ NIA ਅਫਸਰਾਂ ਦੇ ਨੰਬਰ ਤੇ ਵਟਸਐਪ ਨੰਬਰ ਹਨ। ਇਕ ਪੋਸਟਰ ਜਾਰੀ ਕਰਕੇ ਜਾਂਚ ਏਜੰਸੀ ਵੱਲੋਂ ਜਾਣਕਾਰੀ ਜਨਤਕ ਕੀਤੀ ਗਈ। ਐਨਆਈਏ ਵੱਲੋਂ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਲੁਧਿਆਣਾ ਧਮਾਕਾ ਦੇ ਮੁੱਖ ਮੁਲਜ਼ਮ ਹਰਜੀਤ ਸਿੰਘ 'ਤੇ NIA ਨੇ 10 ਲੱਖ ਰੁਪਏ ਇਨਾਮ ਰੱਖਿਆ

ਇਸ ਦੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਂ ਵੀ ਜਨਤਕ ਨਹੀਂ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਪਿੰਡ ਮੈਂਡੀ ਕਲਾਂ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਫਿਲਹਾਲ ਮੁਲਜ਼ਮ ਮਲੇਸ਼ੀਆ 'ਚ ਹੈ। ਕਾਬਿਲੇਗੌਰ ਹੈ ਕਿ ਸਾਲ ਦੇ ਸ਼ੁਰੂਆਤ ਵਿਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਦੁਪਹਿਰ 12.25 ਵਜੇ ਹੋਏ ਬੰਬ ਧਮਾਕੇ ਵਿਚ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ ਸਨ। ਧਮਾਕੇ ਦੀ ਜਾਂਚ ਲਈ ਦਿੱਲੀ ਤੋਂ ਐਨਐਸਜੀ, ਐਨਆਈਏ ਅਤੇ ਨੈਸ਼ਨਲ ਬੰਬ ਡੇਟਾ ਸੈਂਟਰ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ। ਧਮਾਕੇ ਤੋਂ 10 ਘੰਟੇ ਬਾਅਦ ਰਾਤ 10.15 ਵਜੇ ਐਨਐਸਜੀ ਦੀ ਟੀਮ ਨੇ ਮਲਬੇ ਵਿਚ ਪਈ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਸੀ।

ਇਹ ਵੀ ਪੜ੍ਹੋ : Airbag works: ਜਾਣੋ ਏਅਰਬੈਗ ਨਾਲ ਸੀਟ ਬੈਲਟ ਦਾ ਕੀ ਹੈ ਕਨੈਕਸ਼ਨ? ਭੁੱਲ ਕੇ ਵੀ ਨਾ ਕਰੀਓ ਗ਼ਲਤੀ

ਇਸ ਮਾਮਲੇ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ NIA ਅਤੇ NSG ਸਰਗਰਮ ਹੋ ਗਈਆਂ ਹਨ। ਜਾਂਚ ਏਜੰਸੀਆਂ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦੋਵੇਂ ਏਜੰਸੀਆਂ ਦੇ ਅਧਿਕਾਰੀ ਜਾਂਚ ਲਈ ਚੰਡੀਗੜ੍ਹ ਤੇ ਨਵੀਂ ਦਿੱਲੀ ਤੋਂ ਲੁਧਿਆਣਾ ਪੁੱਜੇ। ਦੋਵੇਂ ਏਜੰਸੀਆਂ ਦੇ ਅਧਿਕਾਰੀ ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਨਾਲ ਮਿਲ ਕੇ ਜਾਂਚ ਕਰ ਰਹੇ ਹਨ। ਇਸ ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਧਮਾਕਾ ਵਿਦੇਸ਼ੀ ਤਾਕਤਾਂ ਦੀ ਕਾਰਵਾਈ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਲੁਧਿਆਣਾ 'ਚ ਹੋਏ ਧਮਾਕੇ 'ਚ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਦਾ ਹੱਥ ਸੀ। ਹਾਲ ਹੀ ਵਿੱਚ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਅਤੇ ਸਰਹੱਦ ਪਾਰ ਤੋਂ ਆਏ ਟਿਫਿਨ ਬੰਬ ਦਾ ਵੀ ਇਸ ਧਮਾਕੇ ਨਾਲ ਕੁਝ ਸੰਪਰਕ ਹੋ ਸਕਦਾ ਹੈ।

-PTC News

 

Related Post