NIA ਵੱਲੋਂ ਸਿੱਧੂ ਮੂਸੇਵਾਲਾ ਦੀ ਦੋਸਤ ਅਫਸਾਨਾ ਖ਼ਾਨ ਤੋਂ ਪੁੱਛਗਿੱਛ

By  Ravinder Singh October 25th 2022 08:46 PM

ਨਵੀਂ ਦਿੱਲੀ : ਨੈਸ਼ਨਲ ਜਾਂਚ ਏਜੰਸੀ(NIA) ਨੇ ਉਤਰ ਭਾਰਤ ਵਿਚ ਅਪਰਾਧਿਕ ਗਿਰੋਹਾਂ ਨਾਲ ਜੁੜੇ ਦੋ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿਚ ਲੈਣ ਮਗਰੋਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ (Afsana Khan) ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੀ ਕਰੀਬੀ ਦੋਸਤ ਅਫਸਾਨਾ ਖ਼ਾਨ ਨੇ ਨਵੀਂ ਦਿੱਲੀ ਵਿਚ ਐਨਆਈਏ ਦਫ਼ਤਰ ਵਿਚ ਆਪਣਾ ਬਿਆਨ ਦਰਜ ਕਰਵਾਇਆ ਹੈ। 29 ਮਈ 2022 ਨੂੰ ਹੱਤਿਆ ਤੋਂ ਪਹਿਲਾਂ ਕਲਾਕਾਰ ਵੱਲੋਂ ਜਾਰੀ ਕੀਤੇ ਗਏ ਆਖਰੀ ਵੀਡੀਓ ਵਿਚ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਨਾਲ ਸੀ। ਮਰਹੂਮ ਗਾਇਕ ਨੇ ਕਥਿਤ ਤੌਰ ਉਤੇ ਅਫਸਾਨਾ ਖ਼ਾਨ ਨੂੰ ਦੱਸਿਆ ਸੀ ਕਿ ਉਸ ਨੂੰ ਧਮਕੀ ਭਰੇ ਫੋਨ ਆ ਰਹੇ ਹਨ।

NIA ਵੱਲੋਂ ਸਿੱਧੂ ਮੂਸੇਵਾਲਾ ਦੀ ਦੋਸਤ ਅਫਸਾਨਾ ਖ਼ਾਨ ਤੋਂ ਪੁੱਛਗਿੱਛਇਸ ਕਾਰਨ ਐਨਆਈਏ ਨੇ ਗਾਇਕਾ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਸੀ। ਜਾਂਚ ਏਜੰਸੀ ਨੇ ਹਾਲ ਵਿਚ ਕਈ ਥਾਵਾਂ ਉਤੇ ਤਲਾਸ਼ੀ ਲਈ ਸੀ। ਹਰਿਆਣਾ, ਪੰਜਾਬ ਤੇ ਦਿੱਲੀ ਪੁਲਿਸ ਵਿਭਾਗਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਦੀਪਕ ਉਰਫ ਮੁੰਡੀ ਨੂੰ ਉਸ ਦੇ ਸਾਥੀਆਂ ਨਾਲ ਸਾਂਝੀ ਮੁਹਿੰਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਿਸ਼ਨ ਨੂੰ ਕੇਂਦਰੀ ਏਜੰਸਆਂ ਦੇ ਨਾਲ ਪੰਜਾਬ ਤੇ ਦਿੱਲੀ ਦੀਆਂ ਪੁਲਿਸ ਟੀਮਾਂ ਨੇ ਅੰਜਾਮ ਦਿੱਤਾ ਸੀ।

NIA ਵੱਲੋਂ ਸਿੱਧੂ ਮੂਸੇਵਾਲਾ ਦੀ ਦੋਸਤ ਅਫਸਾਨਾ ਖ਼ਾਨ ਤੋਂ ਪੁੱਛਗਿੱਛਦੋ ਮਾਡਿਊਲ ਵਿਚ ਛੇ ਸ਼ੂਟਰਾਂ ਵਿਚੋਂ ਸਿਰਫ਼ ਦੀਪਕ ਹੀ ਫ਼ਰਾਰ ਸਨ ਜਦਕਿ ਹੋਰ ਸ਼ੂਟਰਾਂ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨਾ ਇਕ ਮੁਕਾਬਲੇ ਵਿਚ ਮਾਰੇ ਗਏ ਸਨ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰਕੇ ਪਿੰਡ ਵਿਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

-PTC News

ਇਹ ਵੀ ਪੜ੍ਹੋ : SKM ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਦੇਸ਼ ਭਰ 'ਚ ਕੱਢਿਆ ਜਾਵੇਗਾ 'ਰਾਜਭਵਨ ਮਾਰਚ'

Related Post