ਨਿਹਾਲ ਸਿੰਘ ਵਾਲਾ 'ਚ ਵੱਡੀ ਵਾਰਦਾਤ, ਦੋਸਤਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ

By  Jashan A July 29th 2019 03:09 PM

ਨਿਹਾਲ ਸਿੰਘ ਵਾਲਾ 'ਚ ਵੱਡੀ ਵਾਰਦਾਤ, ਦੋਸਤਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ,ਨਿਹਾਲ ਸਿੰਘ ਵਾਲਾ: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਕੁਝ ਦੋਸਤਾਂ ਨੇ ਹੀ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਦੇ ਰੂਪ 'ਚ ਹੋਈ ਹੈ। ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰਿਕ ਮੈਬਰਾਂ ਮੁਤਾਬਕ ਬੀਤੀ ਰਾਤ ਅੰਮ੍ਰਿਤਪਾਲ ਆਪਣੇ ਦੋਸਤਾਂ ਨਾਲ ਬਾਹਰ ਗਿਆ ਸੀ ਅਤੇ ਕੁਝ ਦੇਰ ਬਾਅਦ ਲਹੂ-ਲੁਹਾਨ ਹੋਇਆ ਘਰ ਆਇਆ ਤੇ ਉਸ ਨੇ ਦੱਸਿਆ ਕਿ ਉਸਦੇ ਦੋਸਤਾਂ ਨੇ ਉਸ ਨੂੰ ਕਿਰਚ ਨਾਲ ਮਾਰਿਆ ਹੈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਹੋਰ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ: SGPC ਮੁਲਾਜ਼ਮ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਮ੍ਰਿਤਕ ਦੇ ਭਰਾ ਮੁਤਾਬਕ ਅੰਮ੍ਰਿਤਪਾਲ ਦੇ ਪੰਜ ਦੋਸਤ ਨਸ਼ਾ ਕਰਦੇ ਅਤੇ ਵੇਚਦੇ ਹਨ, ਉਨ੍ਹਾਂ ਦਾ ਭਰਾ ਵੀ ਉਕਤ ਨੌਜਵਾਨਾਂ ਨਾਲ ਰਹਿੰਦਾ ਸੀ, ਉਹ ਉਸ ਨੂੰ ਰੋਕਦੇ ਸਨ ਪਰ ਉਸਦੇ ਦੋਸਤ ਉਸ ਨੂੰ ਪਰਿਵਾਰ ਦੀ ਗੱਲ ਨਾ ਮੰਨਣ ਲਈ ਆਖਦੇ ਸਨ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਉਕਤ ਨੌਜਵਾਨਾਂ ਨੇ ਉਸਦੇ ਭਰਾ ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਪਾਹੁੰਚਾਇਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। -PTC News

Related Post