Nirbhaya Case: ਦਿੱਲੀ ਦੀ ਅਦਾਲਤ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਜਾਰੀ ਕੀਤਾ ਨਵਾਂ ਡੈੱਥ ਵਾਰੰਟ

By  Shanker Badra February 17th 2020 06:21 PM

Nirbhaya Case: ਦਿੱਲੀ ਦੀ ਅਦਾਲਤ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਜਾਰੀ ਕੀਤਾ ਨਵਾਂ ਡੈੱਥ ਵਾਰੰਟ:ਨਵੀਂ ਦਿੱਲੀ: ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤੀਜੀ ਵਾਰਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਲੱਗਭਗ ਤਿੰਨ ਘੰਟੇ ਚੱਲੀ ਸੁਣਵਾਈ ਤੋਂ ਬਾਅਦ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਸਵੇਰੇ 6 ਵਜੇ 3 ਮਾਰਚ ਦੀ ਤਰੀਕ ਨਿਰਧਾਰਤ ਕੀਤੀ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਚਾਰ ਦੋਸ਼ੀਆਂ, ਮੁਕੇਸ਼ ਕੁਮਾਰ ਸਿੰਘ (32), ਪਵਨ ਗੁਪਤਾ (25), ਵਿਨੈ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ (31) ਨੂੰ ਫਾਂਸੀ ਦੇਣ ਲਈ ਨਵਾਂ ਡੈਥਵਾਰੰਟ ਜਾਰੀ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਅਦਾਲਤਦੋਸ਼ੀਆਂ ਲਈ ਮੌਤ ਦੇ ਨਵੇਂ ਫਰਮਾਨ ਜਾਰੀ ਕਰਨ ਦੀ ਮੰਗ ਕਰ ਰਹੀ ਦਿੱਲੀ ਸਰਕਾਰ ਅਤੇ ਨਿਰਭਯਾ ਦੇ ਮਾਪਿਆਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਸੀ। ਹਾਲਾਂਕਿ, ਦੋਸ਼ੀਆਂ ਦੇ ਵਕੀਲ ਏ ਪੀ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਕੋਲ ਅਜੇ ਵੀ ਬਹੁਤ ਸਾਰੇ ਕਾਨੂੰਨੀ ਵਿਕਲਪ ਬਾਕੀ ਹਨ। ਇਸ ਦੌਰਾਨ ਫੈਸਲੇ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਮੀਡੀਆ ਅਤੇ ਨੇਤਾਵਾਂ ਦਾ ਦਬਾਅ ਹੈ, ਜਿਸ ਕਾਰਨ ਫਾਂਸੀ ਦੀ ਤਰੀਕ ਆ ਗਈ ਹੈ।

ਦੂਜੇ ਪਾਸੇ ਨਿਰਭੈਆਦੀ ਮਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ 3 ਮਾਰਚ ਫਾਈਨਲ ਹੋਵੇਗੀ ਅਤੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਹਾਲਾਂਕਿ ਪਿਛਲੇ ਤਜ਼ਰਬਿਆਂ ਨੂੰ ਵੇਖਦੇ ਹੋਏ ਉਸਦੇ ਚਿਹਰੇ 'ਤੇ ਇੰਨੀ ਖੁਸ਼ੀ ਨਹੀਂ ਸੀ। ਉਨ੍ਹਾਂ ਕਿਹਾ, ‘ਮੈਂ ਬਹੁਤ ਸੰਘਰਸ਼ ਕੀਤਾ ਹੈ ਅਤੇ ਹੁਣ ਉਮੀਦ ਹੈ ਕਿ ਮੇਰੀ ਧੀ ਨੂੰ ਇਨਸਾਫ਼ ਮਿਲੇਗਾ। ਦੋਸ਼ੀਆਂ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਕਸ਼ੈ ਲਈ ਨਵੀਂ ਰਹਿਮ ਅਪੀਲ ਪਾਉਣਗੇ ਅਤੇ ਪਵਨ ਕੋਲ ਰਹਿਮ ਪਟੀਸ਼ਨ ਦਾ ਵਿਕਲਪ ਵੀ ਹੈ।

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post