Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ

By  Shanker Badra February 20th 2020 03:47 PM -- Updated: February 20th 2020 03:48 PM

Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ:ਨਵੀਂ ਦਿੱਲੀ : ਨਿਰਭੈਆ ਦੇ ਇੱਕ ਦੋਸ਼ੀ ਵਿਨੈ ਸ਼ਰਮਾ ਨੇ ਤਿਹਾੜ ਜੇਲ੍ਹ ਦੇ ਸੁਰੱਖਿਆ ਵਾਲੇ ਸੈੱਲ ਵਿੱਚ ਕੰਧ ਉੱਤੇ ਆਪਣਾ ਸਿਰ ਮਾਰ ਕੇ ਆਪਣੇ ਆਪ ਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਹਰਕਤਾਂ ਨੂੰ ਵੇਖਦਿਆਂ ਉਥੇ ਪਹੁੰਚੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਗੰਭੀਰ ਜ਼ਖਮੀ ਹੋਣ ਤੋਂ ਬਚਾ ਲਿਆ ਹੈ। ਇਸ ਘਟਨਾ ਤੋਂ ਬਾਅਦ ਚਾਰੇ ਦੋਸ਼ੀਆਂ ਦੀ ਸੁਰੱਖਿਆ ਵਿੱਚ ਪਹਿਲਾਂ ਨਾਲੋਂ ਵਧੇਰੇ ਵਧਾ ਦਿੱਤਾ ਗਿਆ ਹੈ।

Nirbhaya Case: Nirbhaya convict Vinay Sharma hits head against wall to hurt Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇਸ ਘਟਨਾ ਤੋਂ ਬਾਅਦ ਜੇਲ੍ਹ ਦੇਹਸਪਤਾਲ ਤੋਂ ਡਾਕਟਰ ਨੂੰ ਉਸ ਦੇ ਸੈੱਲ ਵਿੱਚ ਬੁਲਾਇਆ ਗਿਆ ਹੈ। ਡਾਕਟਰ ਨੇ ਉਸ ਦੇ ਸਿਰ 'ਤੇ ਪੱਟੀ ਬੰਨ੍ਹ ਦਿੱਤੀ। ਵਿਨੈ ਇਸ ਤੋਂ ਪਹਿਲਾਂ ਵੀ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ। ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਕਿਹਾ ਕਿ ਉਸ ਨੂੰ ਮਾਮੂਲੀ ਸੱਟ ਲੱਗੀ ਹੈ। ਲੋੜ ਪੈਣ 'ਤੇ ਵਿਨੇ ਦੇ ਸੈੱਲ ਅੰਦਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਇਸ ਸਮੇਂ ਹਰੇਕ ਦੋਸ਼ੀ ਦੀ ਸੁਰੱਖਿਆ ਉੱਤੇ ਦੋ ਜਾਂ ਦੋ ਕਰਮਚਾਰੀ ਤਾਇਨਾਤ ਹਨ।

Nirbhaya Case: Nirbhaya convict Vinay Sharma hits head against wall to hurt Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ

ਸੁਪਰੀਮ ਕੋਰਟ ਨੇ ਵਿਨੈ ਦੇ ਰਹਿਮ ਦੀ ਅਪੀਲ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤੀਜੀ ਵਾਰ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਸੀ। ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਲੱਗਭਗ ਤਿੰਨ ਘੰਟੇ ਚੱਲੀ ਸੁਣਵਾਈ ਤੋਂ ਬਾਅਦ ਨਿਰਭੈਆ ਦੇ ਚਾਰੇ ਦੋਸ਼ੀਆਂ ਨੂੰ ਮੁਕੇਸ਼ ਕੁਮਾਰ ਸਿੰਘ (32), ਪਵਨ ਗੁਪਤਾ (25), ਵਿਨੈ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ (31) ਨੂੰ ਫਾਂਸੀ ਦੇਣ ਲਈ ਸਵੇਰੇ 6 ਵਜੇ 3 ਮਾਰਚ ਦੀ ਤਰੀਕ ਨਿਰਧਾਰਤ ਕੀਤੀ ਹੈ।

Nirbhaya Case: Nirbhaya convict Vinay Sharma hits head against wall to hurt Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

Nirbhaya Case: Nirbhaya convict Vinay Sharma hits head against wall to hurt Nirbhaya Case: ਨਿਰਭੈਆ ਦੇ ਦੋਸ਼ੀ ਵਿਨੈ ਸ਼ਰਮਾ ਤਿਹਾੜ ਜੇਲ੍ਹ ਦੀ ਕੰਧ ਨਾਲ ਸਿਰ ਮਾਰ ਕੇ ਹੋਏ ਜ਼ਖ਼ਮੀ

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post