Nirbhaya Case: ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਆਵੇਗਾ ਫੈਸਲਾ

By  Jashan A January 29th 2020 09:00 AM

Nirbhaya Case: ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਆਵੇਗਾ ਫੈਸਲਾ

ਨਵੀਂ ਦਿੱਲੀ: ਨਿਰਭਿਆ ਸਾਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਬੀਤੇ ਦਿਨ ਸੁਪਰੀਮ ਨੇ ਦੋਸ਼ੀ ਮੁਕੇਸ਼ ਕੁਮਾਰ ਰਹਿਮ ਪਟੀਸ਼ਨ ਖਾਰਿਜ ਕਰਨ ਦੇ ਰਾਸ਼ਟਰਪਤੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਜਿਸ ਦੌਰਾਨ ਅਦਾਲਤ ਅੱਜ ਪਟੀਸ਼ਨ 'ਤੇ ਅੱਜ ਆਪਣੀ ਵਿਵਸਥਾ ਦੇਵੇਗੀ।

ਬੀਤੇ ਦਿਨ ਅਦਾਲਤ ਨੇ ਕਿਹਾ ਕਿ ਰਹਿਮ ਦੀ ਅਪੀਲ ਖ਼ਾਰਜ ਕਰਨ ਦੇ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਸਮੀਖਿਆ ਦਾ ਉਸ ਨੂੰ ਸੀਮਤ ਅਧਿਕਾਰ ਹੈ ਅਤੇ ਉਸ ਵਲੋਂ ਸਿਰਫ਼ ਇਸ ਗੱਲ 'ਤੇ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਰਹਿਮ ਦੀ ਅਪੀਲ ਦੇ ਨਾਲ ਉੱਚਿਤ ਦਸਤਾਵੇਜ਼ ਮੁਹੱਈਆ ਕਰਾਏ ਗਏ ਸਨ ਜਾਂ ਨਹੀਂ।

ਹੋਰ ਪੜ੍ਹੋ: ਕਾਂਸਟੇਬਲ ਗੁਰਦੀਪ ਸਿੰਘ ਦੇ ਕਤਲ ਦਾ ਮਾਮਲਾ: ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਤੁਹਾਨੂੰ ਦੱਸ ਦੇਈਏ ਕਿ ਦਿੱਲੀ 'ਚ 2012 'ਚ ਹੋਏ ਇਸ ਘਿਨਾਉਣੇ ਅਪਰਾਧ ਲਈ ਚਾਰ ਦੋਸ਼ੀਆਂ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ,ਜਿਸ ਦਾ ਸਮਾਂ 1 ਫਰਵਰੀ ਸਵੇਰੇ 6 ਵਜੇ ਨਿਰਧਾਰਿਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸਾਲ 2012 ‘ਚ 23 ਸਾਲਾਂ ਮੈਡੀਕਲ ਸਟੂਡੈਂਟ ਨਾਲ ਚੱਲਦੀ ਬੱਸ ‘ਚ ਗੈਂਗਰੇਪ ਤੋਂ ਬਾਅਦ ਇਨ੍ਹਾਂ ਚਾਰਾਂ ਦੋਸ਼ੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

-PTC News

Related Post