ਨਿਰਭਯਾ ਗੈਂਗਰੇਪ ਮਾਮਲਾ :ਦਿੱਲੀ ਹਾਈਕੋਰਟ ਨੇ 24 ਜਨਵਰੀ ਤੱਕ ਸੁਣਵਾਈ ਮੁਲਤਵੀ ਕਰਨ ਦਾ ਆਦੇਸ਼ ਲਿਆ ਵਾਪਸ ,ਅੱਜ ਹੋਵੇਗੀ ਸੁਣਵਾਈ

By  Shanker Badra December 19th 2019 03:00 PM

ਨਿਰਭਯਾ ਗੈਂਗਰੇਪ ਮਾਮਲਾ :ਦਿੱਲੀ ਹਾਈਕੋਰਟ ਨੇ 24 ਜਨਵਰੀ ਤੱਕ ਸੁਣਵਾਈ ਮੁਲਤਵੀ ਕਰਨ ਦਾ ਆਦੇਸ਼ ਲਿਆ ਵਾਪਸ ,ਅੱਜ ਹੋਵੇਗੀ ਸੁਣਵਾਈ:ਨਵੀਂ ਦਿੱਲੀ :  ਨਿਰਭਿਆ ਮਾਮਲੇ ਦੇ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰਨ ਦੇ ਆਦੇਸ਼ ਨੂੰ ਦਿੱਲੀ ਹਾਈ ਕੋਰਟ ਨੇ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਹਾਈਕੋਰਟ ਨੇ ਸੁਣਵਾਈ 24 ਜਨਵਰੀ ਤੱਕ ਟਾਲ ਦਿੱਤੀ ਸੀ ਪਰ ਨਿਰਭਯਾ' ਦੇ ਪਰਿਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹੁਣ ਕੋਰਟ 'ਚ ਅੱਜ ਹੀ ਸੁਣਵਾਈ ਹੋਵੇਗੀ।

Nirbhaya GangRape Case : Accused Pawan Gupta petition Delhi High Court Hearing ਨਿਰਭਯਾ ਗੈਂਗਰੇਪਮਾਮਲਾ :ਦਿੱਲੀ ਹਾਈਕੋਰਟ ਨੇ 24 ਜਨਵਰੀ ਤੱਕ ਸੁਣਵਾਈ ਮੁਲਤਵੀ ਕਰਨ ਦਾ ਆਦੇਸ਼ ਲਿਆ ਵਾਪਸ ,ਅੱਜ ਹੋਵੇਗੀ ਸੁਣਵਾਈ

ਦਰਅਸਲ 'ਚ ਨਿਰਭਿਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪਵਨ ਗੁਪਤਾ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਾਲ 2012 ਵਿੱਚ ਕੀਤੇ ਗਏ ਅਪਰਾਧ ਸਮੇਂ ਆਪਣੇ ਆਪ ਨੂੰ ਨਬਾਲਿਗ ਦੱਸਿਆ ਹੈ।ਦੋਸ਼ੀ ਪਵਨ ਦੀ ਵਕੀਲ ਏ.ਪੀ. ਸਿੰਘ ਵੱਲੋਂ ਨਵੇਂ ਦਸਤਾਵੇਜ਼ ਪੇਸ਼ ਕਰਨ ਲਈ ਕੋਰਟ ਤੋਂ ਕੁਝ ਸਮਾਂ ਮੰਗਿਆ ਗਿਆ ਸੀ ,ਜਿਸ ਕਾਰਨ ਕੋਰਟ ਵੱਲੋਂ ਸੁਣਵਾਈ ਟਾਲ ਦਿੱਤੀ ਗਈ ਸੀ।

Nirbhaya GangRape Case : Accused Pawan Gupta petition Delhi High Court Hearing ਨਿਰਭਯਾ ਗੈਂਗਰੇਪਮਾਮਲਾ :ਦਿੱਲੀ ਹਾਈਕੋਰਟ ਨੇ 24 ਜਨਵਰੀ ਤੱਕ ਸੁਣਵਾਈ ਮੁਲਤਵੀ ਕਰਨ ਦਾ ਆਦੇਸ਼ ਲਿਆ ਵਾਪਸ ,ਅੱਜ ਹੋਵੇਗੀ ਸੁਣਵਾਈ

ਦੱਸ ਦੇਈਏ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਮਗਰੋਂ ਬਾਅਦ ’ਚ 29 ਦਸੰਬਰ, 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਅਕਸ਼ੈ ਸਿੰਘ ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ 4 ਦੋਸ਼ੀਆਂ 'ਚੋਂ ਇੱਕ ਹੈ।

Nirbhaya GangRape Case : Accused Pawan Gupta petition Delhi High Court Hearing ਨਿਰਭਯਾ ਗੈਂਗਰੇਪਮਾਮਲਾ :ਦਿੱਲੀ ਹਾਈਕੋਰਟ ਨੇ 24 ਜਨਵਰੀ ਤੱਕ ਸੁਣਵਾਈ ਮੁਲਤਵੀ ਕਰਨ ਦਾ ਆਦੇਸ਼ ਲਿਆ ਵਾਪਸ ,ਅੱਜ ਹੋਵੇਗੀ ਸੁਣਵਾਈ

ਜ਼ਿਕਰਯੋਗ ਹੈ ਕਿ ਨਿਰਭਿਆ ਦੇ ਚਾਰੋਂ ਦੋਸ਼ੀ- ਮੁਕੇਸ਼ (30), ਪਵਨ ਗੁਪਤਾ (23)  ਅਕਸ਼ੈ ਕੁਮਾਰ ਅਤੇ ਵਿਨੇ ਸ਼ਰਮਾ (24)  ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਮਾਮਲੇ ਦੇ 6 ਦੋਸ਼ੀਆਂ ਵਿਚੋਂ 1 ਦੋਸ਼ੀ ਰਾਮ ਸਿੰਘ ਵੱਲੋਂ ਜੇਲ੍ਹ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਸੀ।ਇਸ ਮਾਮਲੇ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਇੱਕ ਹੋਰ ਮੁਲਜ਼ਮ ਹਾਲੇ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post