ਨੀਤੀ ਆਯੋਗ ਮੀਟਿੰਗ : ਕਿਸਾਨਾਂ ਦੀ ਆਮਦਨ 2022 ਤੱਕ ਹੋਵੇਗੀ ਦੁੱਗਣੀ : PM ਮੋਦੀ

By  Shanker Badra June 15th 2019 07:55 PM

ਨੀਤੀ ਆਯੋਗ ਮੀਟਿੰਗ : ਕਿਸਾਨਾਂ ਦੀ ਆਮਦਨ 2022 ਤੱਕ ਹੋਵੇਗੀ ਦੁੱਗਣੀ : PM ਮੋਦੀ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਰਾਜਧਾਨੀ ਦਿੱਲੀ 'ਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪੰਜਵੀਂ ਮੀਟਿੰਗ ਹੋਈ ਹੈ। ਓਥੇ ਰਾਸ਼ਟਰਪਤੀ ਭਵਨ 'ਚ ਹੋਈ ਮੀਟਿੰਗ 'ਚ ਸੂਬਿਆਂ ਦੇ ਮੁੱਖ ਮੰਤਰੀ, ਸੰਘ ਸ਼ਾਸਤ ਸੂਬਿਆਂ ਦੇ ਉਪ ਰਾਜਪਾਲ, ਕਈ ਕੇਂਦਰੀ ਮੰਤਰੀ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹੋਏ ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ , ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ 'ਚ ਸ਼ਾਮਲ ਨਹੀਂ ਹੋਏ।

NITI Aayog meeting : Union Government commitment to double incomes of farmers by 2022 ਨੀਤੀ ਆਯੋਗ ਮੀਟਿੰਗ : ਕਿਸਾਨਾਂ ਦੀ ਆਮਦਨ 2022 ਤੱਕ ਹੋਵੇਗੀ ਦੁੱਗਣੀ : PM ਮੋਦੀ

ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ 2024 ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਚੁਣੌਤੀਪੂਰਨ ਹੈ ਪਰ ਇਸ ਵਿਚ ਸੂਬਿਆਂ ਨੂੰ ਮਿਲ ਕੇ ਯਤਨ ਕਰਨਾ ਪਵੇਗਾ। ਦੇਸ਼ ਵਿਚ ਸਿਹਤ ਸੇਵਾਵਾਂ 'ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2025 ਤੱਕ ਤਪਦਿਕ ਦਾ ਦੇਸ਼ 'ਚੋਂ ਸਫ਼ਾਇਆ ਕਰ ਦੇਣਾ ਚਾਹੀਦਾ ਹੈ।ਉਨ੍ਹਾਂ ਸੂਬਿਆਂ ਨੂੰ ਕੇਂਦਰ ਦੀਆਂ ਸਿਹਤ ਸੇਵਾਵਾਂ ਲਾਗੂ ਕਰਨ ਦੀ ਅਪੀਲ ਕੀਤੀ ਹੈ।

NITI Aayog meeting : Union Government commitment to double incomes of farmers by 2022 ਨੀਤੀ ਆਯੋਗ ਮੀਟਿੰਗ : ਕਿਸਾਨਾਂ ਦੀ ਆਮਦਨ 2022 ਤੱਕ ਹੋਵੇਗੀ ਦੁੱਗਣੀ : PM ਮੋਦੀ

ਇਸ ਦੇ ਨਾਲ ਹੀ ਸਰਕਾਰ ਨੇ ਮੱਛੀ ਪਾਲਣ, ਪਸ਼ੂ ਪਾਲਣ, ਬਾਗ਼ਬਾਨੀ, ਫ਼ਲਾਂ ਅਤੇ ਸਬਜ਼ੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੀ ਗੱਲ ਕਹੀ ਹੈ।ਇਸ ਦੌਰਾਨ ਪੀਐੱਮ-ਕਿਸਾਨ ਸਨਮਾਨ ਨਿਧੀ ਵਰਗੀਆਂ ਹੋਰ ਯੋਜਨਾਵਾਂ ਦਾ ਲਾਭ ਸਮੇਂ ਦੇ ਨਾਲ ਲੋੜਵੰਦਾਂ ਤੱਕ ਪਹੁੰਚਾਉਣ ਦੀ ਵੀ ਗੱਲ ਮੀਟਿੰਗ ਵਿਚ ਕੀਤੀ ਹੈ।

-PTCNews

Related Post