ਕੋਰੋਨਾ ਵੈਕਸੀਨ ਨੂੰ ਲੈਕੇ ਨੋਬਲ ਪੁਰਸਕਾਰ ਜੇਤੂ ਦਾ ਦਾਅਵਾ ਝੂਠਾ: ਅਸਾਮ ਪੁਲਿਸ

By  Jagroop Kaur May 25th 2021 07:51 PM -- Updated: May 25th 2021 08:02 PM

ਕੋਰੋਨਾ ਮਹਾਮਾਰੀ ਨਾਲ ਅੱਜ ਦੇਸ਼ ਵਿਦੇਸ਼ ਜੂਝ ਰਿਹਾ ਹੈ , ਉਥੇ ਹੀ ਇਸ ਤੋਂ ਨਿਜਾਤ ਪਾਉਣ ਲਈ ਵਿਗਿਆਨੀਆਂ ਵੱਲੋਂ ਸਿਹਤ ਮਾਹਰਾਂ ਵੱਲੋਂ ਵੈਕਸੀਨ ਦਾ ਵਿਕਾਸ ਵੀ ਕੀਤਾ ਗਿਆ ਤਾਂ ਜੋ ਇਸ ਕੋਰੋਨਾ ਦੀ ਭਿਆਨਕ ਮਹਾਰੀ ਤੋਂ ਨਿਜਾਤ ਪੈ ਜਾ ਸਕੇ , ਉਥੇ ਹੀ ਇਸ ਵਿਚਾਲੇ ਅਜਿਹਹੀਆਂ ਅਫਵਾਹਾਂ ਵੀ ਬਜ਼ਾਰਾਂ 'ਚ ਸਰਗਰਮ ਰਹਿੰਦੀਆਂ ਹਨ ਜੋ ਕਿ ਕਿਸੇ ਬਿਮਾਰੀ ਤੋਂ ਵੀ ਘਾਤਕ ਸਿੱਧ ਹੁੰਦੀਆਂ ਹਨ।

Fake News Alert: ‘All vaccinated people will die within 2 years’ਦਰਅਸਲ ਹਾਲ ਹੀ ਦੇ ਵਿਚ ਇਕ ਹੋਰ ਅਫਵਾਹ ਸੋਸ਼ਲ ਮੀਡੀਆ ਤੇ ਫੈਲੀ ਹੋਈ ਹੈ ਜਿਸ ਵਿਚ ਇਕ ਫ਼੍ਰੇਂਚ ਦੇ ਨੋਬਲ ਪੁਰਸਕਾਰ ਜੇਤੂ ਨੇ ਦਾਅਵਾ ਕੀਤਾ ਹੈ ਕਿ ਜੋ ਵੀ ਕੋਈ ਕੋਰੋਨਾ ਦੀ ਵੈਕਸੀਨ ਲਗਵਾਉਂਦਾ ਹੈ ਉਸ ਦੀ ਦੋ ਸਾਲਾਂ ਚ ਮੌਤ ਹੋ ਜਾਵੇਗੀ।

Read More : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ…

ਉਥੇ ਹੀ ਇਸ ਖਬਰ ਦੇ ਨਸ਼ਰ ਹੁੰਦੇ ਹੀ ਅਸਾਮ ਪੁਲਿਸ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੀ ਖਬਰਾਂ ਦੇ ਫੈਲਾ ਨੂੰ ਰੋਕਿਆ ਜਾਵੇ,ਅਤੇ ਕੋਰੋਨਾ ਪ੍ਰਤੀ ਫੇਲ ਰਹੀਆਂ ਅਫਵਾਹਾਂ ਨੂੰ ਅੱਗੇ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਅਫਵਾਹ ਅੱਗੇ ਫੈਲਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ|

READ More : ਇਲਾਜ ਦੇ ਨਾਂ ‘ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ ‘ਤੇ ਕਾਬੂ ਪਾਉਣ ਲਈ ਸੁਖਬੀਰ…

ਜਿਵੇਂ ਕਿ ਅਸੀਂ ਸਭ ਜਾਂਦੇ ਹਾਂ ਕਿ COVID-19 ਦੇ ਫੈਲਣ ਦੇ ਨਾਲ ਗੁੰਮਰਾਹਕੁੰਨ ਅਤੇ ਗਲਤ ਜਾਣਕਾਰੀ ਦਾ ਵੱਡਾ ਹਿੱਸਾ ਹੈ, ਖ਼ਾਸਕਰ ਸੋਸ਼ਲ ਮੀਡੀਆ 'ਤੇ। ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਤੋਂ ਜੂਝ ਰਿਹਾ ਹੈ , ਉਥੇ ਅਜਿਹੀਆਂ ਅਫਵਾਹਾਂ ਵੀ ਲੋਕਾਂ ਦੀ ਸਿਹਤ ਦੇ ਨਾਲ ਨਾਲ ਮਨ 'ਤੇ ਅਸਰ ਪਾਉਂਦੀ ਹੈ ਇਸ ਲਈ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਨ ਕਿ ਬਿਨਾਂ ਸਹੀ ਜਾਣਕਾਰੀ ਦੇ ਤੁਸੀਂ ਅਜਿਹੀਆਂ ਕਿਸੇ ਵੀ ਝੂਠੀਆਂ ਖਬਰਾਂ ਜਾਂ ਜੰਕਰੀਆਂ ਅੱਗੇ ਸਾਂਝੀਆਂ ਨਾ ਕਰੋ , ਇਸ ਨਾਲ ਤੁਸੀਂ ਆਪਣੇ ਇਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਵੀ ਦਿੰਦੇ ਹੋ।

 

Related Post