ਗਰੀਬ ਕੋਰੋਨਾ ਪੀੜਤਾਂ ਲਈ ਮਸੀਹਾ ਬਣੀ Voice of Slums ਨਾਮਕ ਸੰਸਥਾ

By  Jagroop Kaur May 13th 2021 05:03 PM

ਕੋਰੋਨਾ ਦੀ ਦੂਜੀ ਲਹਿਰ ਨਾ ਅੱਜ ਦੇਸ਼ ਜੂਝ ਰਿਹਾ ਹੈ ਜਿਸ ਦੇ ਚਲਦੇ ਅੱਜ ਆਕਸੀਜਨ ਅਤੇ ਹੋਰਨਾਂ ਡਾਕਟਰੀ ਉਪਕਰਨਾਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ , ਅਤੇ ਕੁਝ ਅਜਿਹੇ ਲੋਕ ਹਨ ਜੋ ਉਪਕਰਨਾਂ ਦੀ ਕਾਲਾਬਜ਼ਾਰੀ ਕਰ ਰਹੇ ਹਨ , ਉਥੇ ਹੀ ਇਸ ਵਿਚਾਲੇ ਨੋਇਡਾ ਦਾ ਇਕ ਗੈਰ-ਸਰਕਾਰੀ ਸੰਗਠਨ ਅਹਿਮ ਉਪਰਾਲਾ ਕਰਦੇ ਹੋਏ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ। ਜਿਸ ਦਾ ਨਾਮ ‘ਦਿ ਵੌਇਸ ਆਫ ਸਲੱਮ’ ਹੈ। ਇਹ ਐੱਨ.ਜੀ.ਓ. ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਿਰਫ਼ ਇਕ ਰੁਪਏ ’ਚ ਕਿਰਾਏ ’ਤੇ ਆਕਸੀਜਨ ਕੰਸਨਟ੍ਰੇਟਰ ਉਪਲੱਬਧ ਕਰਵਾ ਰਿਹਾ ਹੈ।

The Voice Of Slum ਦੇ ਸੰਸਥਾਪਕ ਦੇਵ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਅਸੀਂ ਕਈ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਲਾਜ ਦੀ ਘਾਟ ਕਾਰਨ ਮਰਦੇ ਵੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ’ਚ ਲੋਕਾਂ ਕੋਲ ਆਕਸੀਜਨ ਕੰਸਨਟ੍ਰੇਟਰ ਅਤੇ ਸਿਲੰਡਰ ਦੀ ਗੱਲ ਤਾਂ ਛੱਡੋ, ਖਾਣ ਲਈ ਭੋਜਨ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਲੋੜਾਂ ਦੀ ਵੀ ਕਮੀ ਹੈ। ਇਸੇ ਲਈ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।Noida NGO provides oxygen concentrators, cylinders to underprivileged Covid patients at rate of Re 1

Read More :ਨੌਜਵਾਨ ਨੇ ਸ਼ਰੇਆਮ ਕੀਤਾ ਕੁੜੀ ਕਤਲ, ਲਾਸ਼ ‘ਤੇ ਪਿਸਤੌਲ ਰੱਖ ਹੋਇਆ ਫ਼ਰਾਰ

ਜਾਣਕਾਰੀ ਮੁਤਾਬਕ, ਇਹ ਐੱਨ.ਜੀ.ਓ., ਉਪਕਰਣਾਂ ਨੂੰ ਪ੍ਰਾਪਤ ਕਰਨ ਲਈ ਡੋਨੇਟਕਾਰਟ ਅਤੇ ਹੋਰ ਕ੍ਰਾਊਡਫੰਡਿੰਗ ਪਲੇਟਫਾਰਮਾਂ ਰਾਹੀਂ ਲੋਕਾਂ ਤੋਂ ਮਦਦ ਮੰਗਦਾ ਹੈ। ਇਹ ਐੱਨ.ਜੀ.ਓ. 1 ਲੱਖ ਰੁਪਏ ਤੋਂ ਜ਼ਿਆਦਾ ਦੇ ਉਪਕਰਣ ਸਿਰਫ਼ 1 ਰੁਪਏ ’ਚ ਕਿਰਾਏ ’ਤੇ ਦਿੰਦਾ ਹੈ। ਹੁਣ ਤਕ ਇਸ ਐੱਨ.ਜੀ.ਓ. ਨੇ ਸਲੱਮ ਖ਼ੇਤਰਾਂ ’ਚ ਲਗਭਗ 62 ਲੋਕਾਂ ਦੀ ਜਾਨ ਬਚਾਈ ਹੈ।

Also Read | Coronavirus India: PM Narendra Modi a ‘super-spreader’ of COVID-19, says IMA Vice President

ਇਸਦੇ ਨਾਲ ਹੀ 'ਚੈਲੇਂਜਰਜ਼ ਗਰੁੱਪ ਨਾਮਕ ਇਕ ਐਨਜੀਓ ਦੇ ਪ੍ਰਿੰਸ ਸ਼ਰਮਾ ਨੇ ਕਿਹਾ ਕਿ “ਸਾਡੀ ਟੀਮ ਲੀਡਾਂ ਦੀ ਜਾਂਚ ਕਰਨ ਲਈ ਝੁੱਗੀਆਂ-ਝੌਂਪੜੀਆਂ ਵਿਚ ਜਾਂਦੀ ਰਹਿੰਦੀ ਹੈ। ਇਕ ਵਾਰ ਪੁਸ਼ਟੀ ਹੋ ​​ਗਈ ਕਿ ਕੋਵਿਡ ਮਰੀਜ਼ ਹੁੰਦੇ ਹਨ ਜਿਨ੍ਹਾਂ ਨੂੰ ਆਕਸੀਜਨ ਸਹਾਇਤਾ ਦੀ ਲੋੜ ਹੁੰਦੀ ਹੈ, ਅਸੀਂ ਆਪਣੀਆਂ ਜ਼ਰੂਰਤਾਂ ਆਪਣੇ ਦੋਸਤ ਦੇਵ ਨੂੰ ਅੱਗੇ ਭੇਜ ਦਿੰਦੇ ਹਾਂ ਜੋ ਫਿਰ ਉਨ੍ਹਾਂ ਦੇ ਬੂਹੇ 'ਤੇ ਉਪਕਰਣ ਮੁਹੱਈਆ ਕਰਵਾਉਂਦੇ ਹਨ।

Image

ਜ਼ਿਕਯੋਗ ਹੈ ਕਿ ਜਿਥੇ ਇਸ ਮਹਾਮਾਰੀ ਦੇ ਦੌਰ 'ਚ ਲੋਕ ਕਾਲਾਬਜ਼ਾਰੀ ਕਰ ਰਹੇ ਹਨ ਅਣਮਨੁੱਖੀ ਵਤੀਰੇ ਕਰ ਰਹੇ ਹਨ ਉਥੇ ਹੀ ਇਹ ਐਨ ਜੀ ਓ , ਜੋ ਕਾਰਜ ਕਰ ਰਹੇ ਹਨ ਉਹ ਸ਼ਲਾਘਾ ਯੋਗ ਹੈ।

Click here to follow PTC News on Twitter

Related Post