ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਭਿਆਨਕ ਅੱਗ, 5 ਸਾਲਾਂ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

By  Jashan A March 18th 2019 04:14 PM -- Updated: March 18th 2019 05:02 PM

ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਭਿਆਨਕ ਅੱਗ, 5 ਸਾਲਾਂ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ,ਨੂਰਪੁਰ ਬੇਦੀ: ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੀ ਝੁੱਗੀ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਅਤੇ ਦੋ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਝੁੱਗੀ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਬੱਚੇ ਝੁੱਗੀ ਵਿੱਚ ਮੌਜੂਦ ਸਨ ਜਦਕਿ ਉਨ੍ਹਾਂ ਦੇ ਮਾਤਾ ਪਿਤਾ ਕੰਮ ਤੇ ਗਏ ਹੋਏ ਸਨ।

fire ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਭਿਆਨਕ ਅੱਗ, 5 ਸਾਲਾਂ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

ਪ੍ਰਤੱਖਦਰਸ਼ੀਆਂ ਅਨੁਸਾਰ ਇਸ ਅੱਗ ਵਿੱਚ ਇੱਕ ਪੰਜ ਸਾਲਾ ਲੜਕਾ ਸ਼ਿਵਮ ਦੀ ਅੱਗ ਵਿੱਚ ਸੜਨ ਨਾਲ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੇ ਦੋ ਛੋਟੇ ਭੈਣ ਭਰਾ ਗੰਭੀਰ ਰੂਪ ਵਿੱਚ ਅੱਗ ਵਿੱਚ ਝੁਲਸ ਗਏ ਹਨ।

ਹੋਰ ਪੜ੍ਹੋ: ਡੀ.ਜੇ ਦੇ ਜੋਸ਼ ‘ਚ ਵਿਆਹ ‘ਤੇ ਚਲਾਈ ਗੋਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ, ਪੜ੍ਹੋ ਪੂਰੀ ਕਹਾਣੀ!

ਸਥਾਨਕ ਲੋਕਾਂ ਵੱਲੋਂ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਨੂੰ ਰੈਫਰ ਕਰਕੇ ਭੇਜ ਦਿੱਤਾ ਹੈ।ਅੱਗ ਦੇ ਕਾਰਨਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ।

fire ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਭਿਆਨਕ ਅੱਗ, 5 ਸਾਲਾਂ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post