ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ, ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ!

By  Jashan A April 23rd 2019 10:03 AM

ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ, ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ!,ਨਵੀਂ ਦਿੱਲੀ: ਦੇਸ਼ 'ਚ ਦਿਨ ਬ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਉਣ ਵਾਲੇ ਦਿਨਾਂ 'ਚ ਇਹ ਗਰਮੀ ਹੋਰ ਵਧ ਸਕਦੀ ਹੈ।

heat waves ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ, ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ!

ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ 'ਚ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਉੜੀਸਾ 'ਚ ਗਰਮ ਹਵਾਵਾਂ ਚੱਲਣਗੀਆਂ।

ਹੋਰ ਪੜ੍ਹੋ:ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ

heat waves ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ, ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ!

ਤਾਪਮਾਨ 'ਚ ਵਾਧੇ ਦਾ ਕਾਰਨ ਇਹਨਾਂ ਸਾਰੇ ਖੇਤਰਾਂ ਵਿੱਚ ਮੀਂਹ ਦੇ ਨਾਲ ਕਿਸੇ ਵੀ ਮਹੱਤਵਪੂਰਣ ਮੌਸਮ ਪ੍ਰਣਾਲੀ ਦੀ ਅਨੁਪਸਥਿਤੀ ਨੂੰ ਮੰਨਿਆ ਜਾ ਸਕਦਾ ਹੈ।

heat waves ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ, ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ!

ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੇ ਕਈ ਹਿੱਸਿਆਂ 'ਚ ਤਾਪਮਾਨ 40˚C ਤੋਂ ਉੱਪਰ ਚਲਾ ਗਿਆ ਹੈ। ਬੀਤੇ ਦਿਨ ਅਮਰਾਵਤੀ ਦਾ ਅਧਿਕ ਤਾਪਮਾਨ 41.6˚C ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।

-PTC News

Related Post