ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਲਾੜੀਆਂ ਦੀ ਜ਼ਿੰਦਗੀ ਹੁਣ ਹਨ੍ਹੇਰੇ 'ਚ

By  Shanker Badra December 7th 2019 02:21 PM -- Updated: December 7th 2019 03:39 PM

ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਲਾੜੀਆਂ ਦੀ ਜ਼ਿੰਦਗੀ ਹੁਣ ਹਨ੍ਹੇਰੇ 'ਚ:ਚੰਡੀਗੜ੍ਹ  : ਦੇਸ਼ ਵਿੱਚ N.R.I ਲਾੜਿਆਂ ਤੋਂ ਸਤਾਈਆਂ ਲਾੜੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਏ ਦਿਨ ਵਿਦੇਸ਼ੀ ਲਾੜਿਆਂ ਵੱਲੋਂ ਲਾੜੀਆਂ ਨਾਲ ਧੋਖੇ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਦੇਸ਼ਾਂ ਵਿਚ ਵੱਸਣ ਵਾਲੇ ਲਾੜੇ ਆਪਣੀਆਂ ਭਾਰਤ ਵਿਚ ਰਹਿਣ ਵਾਲੀਆਂ ਪਤਨੀਆਂ ਜਾਂ ਉਨ੍ਹਾਂ ਦੇ ਨਾਲ ਵਿਦੇਸ਼ਾਂ ਵਿਚ ਰਹਿਣ ਵਾਲੀਆਂ ਪਤਨੀਆਂ ਨਾਲ ਮਾਨਸਿਕ, ਸਰੀਰਕ, ਮਾਲੀ ਤੌਰ 'ਤੇ ਵੱਡੇ ਜ਼ਬਰ-ਜੁਲਮ ਕਰਦੇ ਹਨ।

NRI grooms molested brides in discussion with ptc news Editor harpreet singh sahani ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਲਾੜੀਆਂ ਦੀ ਜ਼ਿੰਦਗੀ ਹੁਣ ਹਨ੍ਹੇਰੇ 'ਚ

ਲੜਕੀ ਅਤੇ ਉਸਦੇ ਮਾਪਿਆਂ ਵੱਲੋਂ ਆਪਣੀ ਲੜਕੀ ਦੇ ਚੰਗੇ ਭਵਿੱਖ ਵਾਲੇ ਸੁਪਨੇ ਦੇਖੇ ਹੁੰਦੇ ਹਨ ਤੇ ਜਦੋਂ ਵਿਦੇਸ਼ੀ ਲਾੜੇ ਧਨ-ਦੌਲਤਾਂ ਦੇ ਲਾਲਚ ਵੱਸ ਹੋ ਕੇ ਅਜਿਹੀਆਂ ਬੀਬੀਆਂ ਨਾਲ ਧੋਖੇ ਅਤੇ ਦੁਰਵਿਹਾਰ ਕਰਦੇ ਹਨ ਤਾਂ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਇਹ ਮੰਦਭਾਗਾ ਰੁਝਾਨ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ।

NRI grooms molested brides in discussion with ptc news Editor harpreet singh sahani ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਲਾੜੀਆਂ ਦੀ ਜ਼ਿੰਦਗੀ ਹੁਣ ਹਨ੍ਹੇਰੇ 'ਚ

ਇਨ੍ਹਾਂ N.R.I ਲਾੜਿਆਂ ਵੱਲੋਂ ਛੱਡੀਆਂ ਗਈਆਂ ਅਤੇ ਧੋਖੇ ਦਾ ਸ਼ਿਕਾਰ ਹੋਈਆਂ ਲਾੜੀਆਂ ਨਾਲ ਪੀਟੀਸੀ ਨਿਊਜ਼ ਦੇ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਨੇ ਖ਼ਾਸ ਮੁਲਾਕਾਤ ਕੀਤੀ ਹੈ। ਇਸ ਦੌਰਾਨ ਧੋਖਾ ,ਫਰੇਬ ਤੇ ਲਾਲਚ ਦੀਆਂ ਮਾਰੀਆਂ ਲਾੜੀਆਂ ਨੇ ਆਪਣੀ ਹੱਡਬੀਤੀ ਦੱਸੀ ਹੈ ਕਿ ਕਿਵੇਂ ਸਾਲਾਂ ਤੋਂ ਉਡੀਕ ਦੀਆਂ ਲਾੜੀਆਂ , ਨਾ ਵਿਆਹੀਆਂ ਅਤੇ ਨਾ ਕੁਆਰੀਆਂ। ਤੁਸੀਂ ਵੀ ਦੇਖੋ ਅੱਜ ਰਾਤ 8 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ "ਕੌਣ ਸੁਣੇ ਫਰਿਆਦ "

NRI grooms molested brides in discussion with ptc news Editor harpreet singh sahani ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਲਾੜੀਆਂ ਦੀ ਜ਼ਿੰਦਗੀ ਹੁਣ ਹਨ੍ਹੇਰੇ 'ਚ

ਜ਼ਿਕਰਯੋਗ ਹੈ ਕਿ ਪੰਜਾਬ 'ਚ ਐਨ.ਆਈ.ਆਰ. ਲਾੜਿਆ ਵੱਲੋਂ ਛੱਡੀਆਂ ਗਈਆਂ ਲਗਭਗ 30 ਹਜ਼ਾਰ ਲਾੜੀਆਂ ਇਸ ਸਮੇਂ ਨਰਕਾਂ ਵਾਲਾ ਜੀਵਨ ਜੀਣ ਨੂੰ ਮਜਬੂਰ ਹਨ ਕਿਊਂਕਿ ਵਿਆਹ ਕਰਨ ਦੇ ਬਾਅਦ ਦਾਜ ਆਦਿ ਨੂੰ ਲੈ ਕੇ ਜ਼ਿਆਦਾਤਰ ਲਾੜੇ ਵਿਦੇਸ਼ ਭੱਜ ਗਏ ਪਰ ਆਪਣੀ ਲਾੜੀਆਂ ਨੂੰ ਆਪਣੇ ਕੋਲ ਸੱਦਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸਾਡੇ ਦੇਸ਼ ਦਾ ਇਸ ਬਾਬਤ ਕਮਜੋਰ ਕਾਨੂੰਨ ਉਨ੍ਹਾਂ ਲਾੜੀਆਂ ਦੀ ਕੀ ਮਦਦ ਕਰ ਰਿਹਾ ਹੈ ?

-PTCNews

Related Post