NRI ਸਭਾ ਦੇ ਪੰਜਾਬ ਪ੍ਰਧਾਨ ਦੀ 5 ਸਾਲ ਬਾਅਦ ਅੱਜ ਹੋਵੇਗੀ ਚੋਣ, ਸਵੇਰ ਤੋਂ ਪੈ ਰਹੀਆਂ ਨੇ ਵੋਟਾਂ

By  PTC NEWS March 7th 2020 12:21 PM

ਜਲੰਧਰ: ਐਨਆਰਆਈ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾ ਹੋਣ ਕਾਰਨ ਅੱਜ ਚੋਣ ਹੋਵੇਗੀ। ਐੱਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਜੋ ਕਿ ਪਿਛਲੇ ਪੰਜ ਸਾਲ ਤੋਂ ਉਡੀਕੀ ਜਾ ਰਹੀ ਸੀ, ਅੱਜ ਸਭਾ ਦੇ ਮੁੱਖ ਦਫਤਰ 'ਚ ਕਰਵਾਈ ਜਾ ਰਹੀ ਹੈ। ਇਸ ਦੇ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਦੇਰ ਸ਼ਾਮ ਤੱਕ ਇਸ ਦੇ ਨਤੀਜੇ ਐਲਾਨੇ ਜਾਣਗੇ। ਸਭਾ ਦੇ ਇਤਿਹਾਸ ਵਿਚ ਇਹ ਤੀਜਾ ਮੌਕਾ ਹੈ ਜਦੋਂ ਪ੍ਰਧਾਨ ਚੁਣਨ ਲਈ ਵੋਟਿੰਗ ਦਾ ਸਹਾਰਾ ਲਿਆ ਜਾਵੇਗਾ।

NRI Sabha Punjab । President Election NRI Sabha । NRI Sabha voting । Punjab News

ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨਗੀ ਦੀ ਚੋਣ ਲੜਨ ਲਈ ਭਾਵੇਂ ਤਿੰਨ ਉਮੀਦਵਾਰ ਮੈਦਾਨ ਵਿਚ ਸਨ ਪਰ ਮੌਕੇ 'ਤੇ ਬੀਤੀ ਰਾਤ ਨਾਰੰਗਪੁਰ ਵੱਲੋਂ ਕਿਰਪਾਲ ਸਹੋਤਾ ਦੀ ਹਮਾਇਤ 'ਚ ਚੋਣ ਮੈਦਾਨ 'ਚੋਂ ਹੱਟ ਜਾਣ ਕਾਰਨ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਤੇ ਕਿਰਪਾਲ ਸਿੰਘ ਸਹੋਤਾ ਵਿਚਾਲੇ ਹੀ ਮੁਕਾਬਲਾ ਹੋਵੇਗਾ। ਕੀ ਐਨਆਰਆਈ ਵੋਟਿੰਗ ਪਰਕਿਰਿਆ ਵਿਚ ਉਤਸ਼ਾਹ ਦਿਖਾਉਣਗੇ, ਇਸ ਗੱਲ ਨੂੰ ਲੈ ਕੇ ਸ਼ੰਕੇ ਹਨ।

NRI Sabha Punjab । President Election NRI Sabha । NRI Sabha voting । Punjab News

ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫਸਰ-ਕਮ-ਏਡੀਸੀ (ਜਨਰਲ) ਜਸਬੀਰ ਸਿੰਘ ਨੇ ਦੱਸਿਆ ਕਿ ਚੋਣ ਨੇਪਰੇ ਚਾੜ੍ਹਨ ਲਈ 150 ਦੇ ਕਰੀਬ ਚੋਣ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵਿਚ ਸੁਰੱਖਿਆ ਪ੍ਰਬੰਧਾਂ ਲਈ 100 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਰਹਿਣਗੇ। ਵੋਟਾਂ ਪੈਣ ਦਾ ਕੰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਵੋਟਾਂ ਪੈਣ ਦਾ ਕੰਮ ਖ਼ਤਮ ਹੁੰਦਿਆਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦੇ ਨਤੀਜੇ ਰਾਤ ਨੂੰ ਹੀ ਐਲਾਨ ਦਿੱਤੇ ਜਾਣਗੇ।

NRI Sabha Punjab । President Election NRI Sabha । NRI Sabha voting । Punjab News

ਦੱਸ ਦੇਈਏ ਕਿ ਅੱਜ ਹੋਣ ਵਾਲੀ ਐੱਨਆਰਆਈ ਸਭਾ ਦੀ ਚੋਣ ਦੌਰਾਨ 8 ਵੇਂ ਪ੍ਰਧਾਨ ਦੀ ਚੋਣ 2 ਸਾਲ ਲਈ ਕੀਤੀ ਜਾਵੇਗੀ। 1996 ਦੌਰਾਨ ਹੋਂਦ 'ਚ ਆਈ ਐੱਨਆਰਆਈ ਸਭਾ ਦੇ ਪਹਿਲੇ ਪ੍ਰਧਾਨ ਦੀ ਚੋਣ 1997 'ਚ ਕੀਤੀ ਗਈ, ਜਿਸ ਵਿਚ ਐਡਵੋਕੇਟ ਪ੍ਰੇਮ ਸਿੰਘ ਪ੍ਰਧਾਨ ਚੁਣੇ ਗਏ ਸਨ, ਜਿਹੜੇ 1999 ਤੱਕ ਪ੍ਰਧਾਨ ਰਹੇ। ਉਨ੍ਹਾਂ ਤੋਂ ਬਾਅਦ ਗਿਆਨੀ ਰੇਸ਼ਮ ਸਿੰਘ ਹੇਅਰ 2000 ਤੋਂ 2002 ਤੱਕ ਪ੍ਰਧਾਨ ਰਹੇ। ਇਸ ਤੋਂ ਬਾਅਦ ਪ੍ਰੀਤਮ ਸਿੰਘ ਨਾਰੰਗਪੁਰ 2002 ਤੋਂ 2004 ਤੱਕ ਪ੍ਰਧਾਨ ਰਹੇ ਅਤੇ 2006 ਤੋਂ 2008 ਤੱਕ ਗਿਆਨੀ ਰੇਸ਼ਮ ਸਿੰਘ ਮੁੜ ਪ੍ਰਧਾਨ ਬਣੇ।

NRI Sabha Punjab । President Election NRI Sabha । NRI Sabha voting । Punjab News

ਇਸ ਤੋਂ ਬਾਅਦ ਕਮਲਜੀਤ ਸਿੰਘ ਹੇਅਰ ਮੁੜ ਪ੍ਰਧਾਨ ਚੁਣੇ ਗਏ, ਜਿਹੜੇ ਕਿ ਪਹਿਲਾਂ 2008 ਤੋਂ 2010 ਅਤੇ ਫਿਰ 2010 ਤੋਂ 2012 ਤੱਕ ਸਭਾ ਦੇ ਪ੍ਰਧਾਨ ਰਹੇ ਸਨ। ਉਨ੍ਹਾਂ ਤੋਂ ਬਾਅਦ ਜਸਬੀਰ ਸਿੰਘ ਗਿੱਲ ਸਭਾ ਦੇ 7ਵੇਂ ਪ੍ਰਧਾਨ ਬਣੇ, ਜਿਹੜੇ ਕਿ 2013 ਵਿਚ ਚੁਣੇ ਗਏ ਅਤੇ ਉਨ੍ਹਾਂ ਦਾ ਕਾਰਜਕਾਲ 27 ਜਨਵਰੀ 2015 ਨੂੰ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਸਭਾ ਦੀ ਚੋਣ ਨਹੀਂ ਕਰਵਾਈ ਗਈ ਅਤੇ ਹੁਣ ਚਾਰ ਸਾਲ ਬਾਅਦ 7 ਮਾਰਚ ਨੂੰ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਵੋਟਾਂ ਪੈ ਰਹੀਆਂ ਹਨ।

Related Post