NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

By  Shanker Badra May 30th 2019 07:43 PM -- Updated: May 30th 2019 10:16 PM

NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਅੱਜ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਰਾਸ਼ਟਰਪਤੀ ਭਵਨ 'ਚ ਹੋਏ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਮੰਤਰੀ ਮੰਡਲ ਨੇ ਵੀ ਸਹੁੰ ਚੁੱਕੀ ਹੈ।ਮੋਦੀ ਨੇ ਸ਼ਾਮੀਂ 7:04 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ।

Oathceremony : Harsimrat Kaur Badal oath as Union Minister
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਇਸ ਦੌਰਾਨ ਪੰਜਾਬ ਦੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਦੂਸਰੀ ਵਾਰ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ।ਹਰਸਿਮਰਤ ਕੌਰ ਬਾਦਲ ਨਰਿੰਦਰ ਮੋਦੀ ਦੀ ਪਿਛਲੀ ਸਰਕਾਰ ਵੇਲੇ ਫ਼ੂਡ ਪ੍ਰੋਸੈਸਿੰਗ ਮੰਤਰੀ ਰਹੇ ਹਨ।ਉਨ੍ਹਾਂ ਦੇ ਉੱਦਮਾਂ ਸਦਕਾ ਬਠਿੰਡਾ ਵਿੱਚ AIIMS ਦੀ ਸਥਾਪਨਾ ਕਰਵਾਈ ਹੈ।

Oathceremony : Harsimrat Kaur Badal oath as Union Minister
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਦੱਸ ਦੇਈਏ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਵਾਰ 2009 ’ਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਲਗਭਗ 1.20 ਲੱਖ ਹਜ਼ਾਰ ਵੋਟਾਂ ਨਾਲ ਹਰਾ ਕੇ ਲੋਕ ਸਭਾ ਪੁੱਜੇ ਸਨ।ਇਸ ਤੋਂ ਬਾਅਦ ਸਾਲ 2014 ਵਿੱਚ ਉਹ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸੰਸਦੀ ਸੀਟ ਤੋਂ ਸਖ਼ਤ ਮੁਕਾਬਲੇ ਦੌਰਾਨ 19 ਹਜ਼ਾਰ ਵੋਟਾਂ ਨਾਲ ਹਰਾ ਕੇ ਸੰਸਦ ਪੁੱਜੇ ਸਨ।ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੈਟ੍ਰਿਕ ਲਗਾ ਦਿੱਤਾ ਹੈ।ਇਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਨੂੰ 21772 ਵੋਟਾਂ ਨਾਲ ਹਰਾ ਕੇ ਸੰਸਦ ਪੁੱਜੇ ਹਨ।

Oathceremony : Harsimrat Kaur Badal oath as Union Minister
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਇਸ ਤੋਂ ਪਹਿਲਾਂ ਅਮਿਤ ਸ਼ਾਹ , ਰਾਜਨਾਥ ਸਿੰਘ ,ਨਿਤਿਨ ਗਡਕਰੀ , ਪ੍ਰਹਿਲਾਦ ਜੋਸ਼ੀ ,ਮੁਖਤਾਰ ਅੱਬਾਸ ਨਕਵੀ ,ਧਰਮਿੰਦਰ ਪ੍ਰਧਾਨ ,ਪਿਊਸ਼ ਗੋਇਲ ,ਪ੍ਰਕਾਸ਼ ਜਾਵੜੇਕਰ ,ਡਾ. ਹਰਸ਼ਵਰਧਨ , ਸਮਰਿਤੀ ਇਰਾਨੀ ,ਅਰਜੁਨ ਮੁੰਡਾ ,ਐੱਸ.ਜੇ ਸ਼ੰਕਰ ,ਥਾਵਰ ਚੰਦ ਗਹਿਲੋਤ  ,ਨਰਿੰਦਰ ਸਿੰਘ ਤੋਮਰ ,ਰਵੀ ਸ਼ੰਕਰ ਪ੍ਰਸਾਦ ,ਰਾਮ ਵਿਲਾਸ ਪਾਸਵਾਨ , ਨਿਰਮਲਾ ਸੀਤਾ ਰਮਨ  ,ਸੰਤੋਸ਼ ਗੰਗਵਾਰ ,ਅਰਵਿੰਦ ਸਾਵੰਤ , ਗਿਰੀਰਾਜ ਸਿੰਘ ,ਗਜੇਂਦਰ ਸਿੰਘ ਸ਼ੇਖਾਵਤ ,ਰਤਨ ਲਾਲ ਕਟਾਰੀਆ ,ਸੰਜੇ ਸ਼ਾਮਰਾ ,ਜੀ ਕ੍ਰਿਸ਼ਨ ਰੈਡੀ ,ਹਰਦੀਪ ਪੁਰੀ ,ਆਰ.ਕੇ. ਸਿੰਘ ,ਪ੍ਰਹਿਲਾਦ ਪਟੇਲ ,ਕਿਰਨ ਰਿਜਿਜੂ  ,ਜਤਿੰਦਰ ਸਿੰਘ,  ਸ੍ਰੀਪਦ ਨਾਇਕ ,ਸੰਤੋਸ਼ ਗੰਗਵਾਰ ਨੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ।

Oathceremony : Harsimrat Kaur Badal oath as Union Minister
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਇਸ ਸਹੁੰ ਚੁੱਕ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ,ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਸਨ।ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਮੌਜੂਦ ਸਨ।

Oathceremony : Harsimrat Kaur Badal oath as Union Minister NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ

ਇਸ ਦੌਰਾਨ ਥਾਈਲੈਂਡ ਤੋਂ ਵਿਸ਼ੇਸ਼ ਰਾਜਦੂਤ ਗ੍ਰਿਸਾਡ ਬੂਨਰੇਕ , ਮੌਰੀਸ਼ਸ ਦੇ ਪ੍ਰਧਾਨ ਮੰਤਰੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ,ਕਿਰਗਿਸਤਾਨ ਦੇ ਰਾਸ਼ਟਰਪਤੀ ਸੁਰੂਨਬੇ ਜੀਨਬੇਕੋਵ ਅਤੇ ਨੇਪਾਲ ਦੇ ਰਾਸ਼ਟਰਪਤੀ ਕੇ.ਪੀ. ਸ਼ਰਮਾ ਓਲੀ ਮੌਜੂਦ ਸਨ।ਇਸ ਤੋਂ ਇਲਾਵਾ ਅਦਾਕਾਰ ਜਿਤੇਂਦਰ ਸਮੇਤ ਹੋਰ ਫ਼ਿਲਮੀ ਸਿਤਾਰੇ ਵੀ ਪਹੁੰਚੇ ਹੋਏ ਹਨ।ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 8000 ਮਹਿਮਾਨ ਸ਼ਾਮਲ ਹੋਏ ਹਨ।

 

-PTCNews

Related Post