ਲੋਕ ਸਭਾ ਚੋਣਾਂ 2019 : ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ 'ਤੇ EVM ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ 'ਤੇ ਲੱਗੀ ਰੋਕ

By  Shanker Badra April 18th 2019 11:05 AM

ਲੋਕ ਸਭਾ ਚੋਣਾਂ 2019 : ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ 'ਤੇ EVM ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ 'ਤੇ ਲੱਗੀ ਰੋਕ:ਉੜੀਸਾ : ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ।ਉੱਥੇ ਹੀ, ਅੱਜ 95 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਤ੍ਰਿਪੁਰਾ ਸੀਟ 'ਤੇ ਦੁਬਾਰਾ ਵੋਟਿੰਗ ਹੋਵੇਗੀ।ਇਸ ਦੌਰਾਨ ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ ਨੰਬਰ 261 ਅਤੇ 263 'ਤੇ ਈ.ਵੀ.ਐਮ ਮਸ਼ੀਨ ਖ਼ਰਾਬ ਹੋ ਗਈ ਹੈ।ਜਿਸ ਕਰਕੇ ਈ.ਵੀ.ਐਮ ਦੇ ਖ਼ਰਾਬ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਕੁੱਝ ਸਮੇਂ ਲਈ ਰੁਕ ਦਿੱਤੀ ਗਈ ਸੀ ਅਤੇ ਹੁਣ ਮੁੜ ਵੋਟਿੰਗ ਸ਼ੁਰੂ ਕੀਤੀ ਗਈ ਹੈ।

Odisha Bolangir Lok Sabha constituency due EVM malfunction
ਲੋਕ ਸਭਾ ਚੋਣਾਂ 2019 : ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ 'ਤੇ EVM ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ 'ਤੇ ਲੱਗੀ ਰੋਕ

ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰ 'ਚ ਵੀ ਵੋਟਿੰਗ ਹੋ ਰਹੀ ਹੈ।ਅੱਜ ਹੋਣ ਵਾਲੀਆਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 8, ਬਿਹਾਰ 'ਚ 5, ਤਮਿਲਨਾਡੂ 38, ਕਰਨਾਟਕ 14, ਮਹਾਰਾਸ਼ਟਰ 10, ਉੜੀਸਾ 5, ਅਸਾਮ 5, ਪੱਛਮੀ ਬੰਗਾਲ 3, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਮਣੀਪੁਰ 1 ਅਤੇ ਪੁਡੁਚੇਰੀ 1 ਸੀਟ ਸ਼ਾਮਲ ਹੈ।

Odisha Bolangir Lok Sabha constituency due EVM malfunction
ਲੋਕ ਸਭਾ ਚੋਣਾਂ 2019 : ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ 'ਤੇ EVM ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ 'ਤੇ ਲੱਗੀ ਰੋਕ

ਅੱਜ ਦੂਜੇ ਪੜਾਅ ਵਿਚ ਕਈ ਦਿਗਜ਼ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ।ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ.ਦੇਵੇਗੋੜਾ, ਭਾਜਪਾ ਆਗੂ ਹੇਮਾ ਮਾਲਿਨੀ, ਡੀਐਮਕੇ ਆਗੂ ਦਿਆਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਤੋਂ ਇਲਾਵਾ ਅਨੇਕਾਂ ਪ੍ਰਮੁੱਖ ਉਮੀਦਵਾਰ ਆਪਣੀ ਕਿਸ਼ਮਤ ਅਜਮਾ ਰਹੇ ਹਨ।

Odisha Bolangir Lok Sabha constituency due EVM malfunction
ਲੋਕ ਸਭਾ ਚੋਣਾਂ 2019 : ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ 'ਤੇ EVM ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ 'ਤੇ ਲੱਗੀ ਰੋਕ

ਅੱਜ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ਵਿਚ 1596 ਉਮੀਦਵਾਰ ਮੈਦਾਨ ਵਿਚ ਹਨ, ਜਿਸ ਵਿਚ 15।5 ਕਰੋੜ ਵੋਟਰ ਹਨ ਅਤੇ 1।8 ਲੱਖ ਬੂਥ ਕੇਂਦਰ ਬਣਾਏ ਗਏ ਹਨ।ਜ਼ਿਕਰਯੋਗ ਹੈ ਕਿ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਲੋਕ ਸਭਾ ਦੀ 91 ਸੀਟਾਂ 'ਤੇ 20 ਸੂਬਿਆਂ 'ਚ ਵੋਟਿੰਗ ਹੋਈ ਸੀ।

-PTCNews

Related Post