ਰਸਤੇ 'ਚ ਖ਼ਤਮ ਹੋ ਗਿਆ Ambulance ਦਾ ਪੈਟਰੋਲ, ਗਰਭਵਤੀ ਮਹਿਲਾ ਦੀ ਹੋਈ ਮੌਤ

By  Jashan A October 6th 2019 09:43 AM

ਰਸਤੇ 'ਚ ਖ਼ਤਮ ਹੋ ਗਿਆ Ambulance ਦਾ ਪੈਟਰੋਲ, ਗਰਭਵਤੀ ਮਹਿਲਾ ਦੀ ਹੋਈ ਮੌਤ,ਨਵੀਂ ਦਿੱਲੀ: ਓਡੀਸ਼ਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਓਡੀਸ਼ਾ ਦੇ ਮਿਊਰਭੰਜ ਜ਼ਿਲ੍ਹੇ 'ਚ ਇੱਕ ਐਂਬੂਲੈਂਸ ਗਰਭਵਤੀ ਔਰਤ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਲਿਜਾ ਰਹੀ ਸੀ ਤਾਂ ਉਸ ਦਾ ਰਸਤੇ 'ਚ ਪੈਟਰੋਲ ਖਤਮ ਹੋ ਗਿਆ। Ambulanceਜਿਸ ਕਾਰਨ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 23 ਸਾਲਾ ਗਰਭਵਤੀ ਆਦਿਵਾਸੀ ਔਰਤ ਤੁਲਸੀ ਮੁੰਡਾ ਨੂੰ ਬਾਂਗਿਰੀਪੋਸੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ। ਹੋਰ ਪੜ੍ਹੋ: ਜਲੰਧਰ ਦੇ 35 ਸਾਲਾ ਨੌਜਵਾਨ ਦੀ ਐਕਸੀਡੈਂਟ 'ਚ ਮੌਤ, ਦੂਜਾ ਜ਼ਖਮੀ Ambulanceਜਿਸ ਦੌਰਾਨ ਉਸ ਨੂੰ ਦੂਸਰੇ ਹਸਪਤਾਲ 'ਚ ਲਿਜਾਇਆ ਜਾ ਰਿਹਾ ਸੀ। ਦੂਸਰੇ ਵਾਹਨ ਦਾ ਇੰਤਜ਼ਾਮ ਕਰਨ 'ਚ ਜ਼ਿਆਦਾ ਸਮਾਂ ਲੱਗ ਗਿਆ ਅਤੇ ਹਸਪਤਾਲ ਪਹੁੰਚਣ 'ਤੇ ਉਸ ਦੀ ਮੌਤ ਹੋ ਗਈ। -PTC News

Related Post