Wed, May 8, 2024
Whatsapp

ਜਲੰਧਰ ਦੇ 35 ਸਾਲਾ ਨੌਜਵਾਨ ਦੀ ਐਕਸੀਡੈਂਟ 'ਚ ਮੌਤ, ਦੂਜਾ ਜ਼ਖਮੀ

Written by  Joshi -- August 07th 2018 08:18 AM -- Updated: August 07th 2018 08:47 AM
ਜਲੰਧਰ ਦੇ 35 ਸਾਲਾ ਨੌਜਵਾਨ ਦੀ ਐਕਸੀਡੈਂਟ 'ਚ ਮੌਤ, ਦੂਜਾ ਜ਼ਖਮੀ

ਜਲੰਧਰ ਦੇ 35 ਸਾਲਾ ਨੌਜਵਾਨ ਦੀ ਐਕਸੀਡੈਂਟ 'ਚ ਮੌਤ, ਦੂਜਾ ਜ਼ਖਮੀ

ਜਲੰਧਰ ਦੇ ਪਰਾਗਪੁਰ ਜੀ.ਟੀ ਰੋਡ ਉੱਤੇ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ 35 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਤਕਰੀਬਨ ਰਾਤ 9 ਵਜੇ ਦੇ ਕਰੀਬ ਵਾਪਰਿਆ ਜਦੋਂ ਉਕਤ ਨੌਜਵਾਨ ਆਪਣੇ ਨਾਲ ਕੰਮ ਕਰਦੇ ਇੱਕ ਪ੍ਰਵਾਸੀ ਨੌਜਵਾਨ ਨੂੰ ਉਸਦੇ ਘਰ ਛੱਡਣ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ ਵਜੋਂ ਹੋਈ ਹੈ ਜੋ ਕਿ ਪਿੰਡ ਕੋਟ ਕਲਾਂ ਜਲੰਧਰ ਵਿਖੇ ਰਹਿੰਦਾ ਸੀ ਤੇ ਇੱਕ ਕਾਰਪੇਂਟਰ ਸੀ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਪਿੱਛੇ ਬੈਠੇ ਉਸਦੇ ਪ੍ਰਵਾਸੀ ਸਾਥੀ ਨੂੰ ਜ਼ਖਮੀ ਹੋਣ ਦੀ ਸੂਰਤ ਵਿੱਚ ਹਸਪਤਾਲ ਭਰਤੀ ਕਰਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਰ 'ਤੇ ਗੰਭੀਰ ਸੱਟ ਲੱਗਣ ਕਰਕੇ ਕਾਰਪੇਂਟਰ ਦੀ ਮੌਤ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਪੋਸਟਮਾਰਮ ਉਪਰੰਤ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ । ਪੁਲਿਸ ਵੱਲੋਂ ਦੋਸ਼ੀ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ । —PTC News


Top News view more...

Latest News view more...