ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ

By  Shanker Badra July 16th 2019 01:34 PM

ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ:ਮਾਨਸਾ : ਅੱਜ ਦੇ ਕੰਪਿਊਟਰ ਤੇ ਮੋਬਾਇਲ ਦੇ ਯੁੱਗ ਵਿਚ ਹਰ ਇਕ ਵਿਅਕਤੀ ਆਪਣੇ ਕੋਲ ਮੋਬਾਇਲ ਰੱਖਣਾ ਬੇਹੱਦ ਜ਼ਰੂਰੀ ਸਮਝ ਰਿਹਾ ਹੈ। ਇਸ ਮਾਡਰਨ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਤੇ ਗਰੀਬ ਵਿਅਕਤੀ ਇਥੋਂ ਤੱਕ ਕਿ ਭਿਖਾਰੀਆਂ ਕੋਲ ਵੀ ਮੋਬਾਇਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ। ਅਜੋਕੀ ਨਵੀਂ ਪੀੜ੍ਹੀ ਉੱਤੇ ਇਹ ਸਮਾਰਟਫ਼ੋਨ ਕੁਝ ਜ਼ਿਆਦਾ ਹੀ ਭਾਰੂ ਪੈ ਰਿਹਾ ਹੈ।

office hours During used the mobile And Internet ,We will suspend ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ

ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਹੁਣ ਪੁਲਿਸ ਮਹਿਕਮੇ ਵਿੱਚ ਮੋਬਾਈਲ ਫ਼ੋਨਾਂ ਦੀ ਜ਼ਿਆਦਾ ਵਰਤੋਂ 'ਤੇ ਰੋਕ ਲਗਾਉਣ ਲਈ ਕਮਰ ਕੱਸ ਲਈ ਹੈ। ਹੁਣ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਮੋਬਾਈਲ ਦੀ ਵਰਤੋਂ 'ਤੇ ਰੋਕ ਦੇ ਹੁਕਮ ਜਾਰੀ ਹੋਏ ਹਨ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਇਹ ਹੁਕਮ ਜਾਰੀ ਕੀਤੇ ਹਨ।

office hours During used the mobile And Internet ,We will suspend ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੰਬਈ ਦੇ ਡੋਂਗਰੀ ਇਲਾਕੇ ‘ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ ‘ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਅਤੇ ਅਧਿਕਾਰੀ ਆਪਣੀ ਡਿਊਟੀ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਅਤੇ ਦਫ਼ਤਰੀ ਟਾਈਮ ਤੱਕ ਆਪਣੇ ਮੋਬਾਈਲ ਫ਼ੋਨ 'ਤੇ ਇੰਟਰਨੈੱਟ ,ਵੱਟਸਐਪ ,ਯੂ -ਟਿਊਬ ਅਤੇ ਗੇਮਾਂ ਆਦਿ ਦੀ ਗੈਰ ਜ਼ਰੁਰੀ ਵਰਤੋਂ ਨਹੀਂ ਕਰਨਗੇ। ਜੇਕਰ ਕੋਈ ਵੀ ਅਧਿਕਾਰੀ ਮੋਬਾਈਲ ਵਰਤਦਾ ਹੈ ਜਾਂ ਖਾਸ ਕਰਕੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਆਦਿ ਚਲਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

-PTCNews

Related Post