ਪਹਿਲਵਾਨ ਸਾਗਰ ਕਤਲ ਮਾਮਲੇ 'ਚ ਸੁਸ਼ੀਲ ਕੁਮਾਰ ਨੇ ਲਾਈ ਅਦਾਲਤ ਅੱਗੇ ਗੁਹਾਰ, ਜੇਲ੍ਹ ਜਾਂ ਬੇਲ

By  Jagroop Kaur May 18th 2021 02:29 PM

ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ 'ਚ ਫ਼ਰਾਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਸੂਹ ਦੇਣ ਵਾਲੇ ਨੂੰ ਦਿੱਲੀ ਪੁਲਿਸ ਇਕ ਲੱਖ ਰੁਪਏ ਦਾ ਇਨਾਮ ਦੇਵੇਗੀ। ਇਸ ਤੋਂ ਇਲਾਵਾ ਸੁਸ਼ੀਲ ਦੇ ਪੀ. ਏ. ਅਜੇ ਦੀ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।Wrestler Murder Case: Delhi Police announces Rs 1 lakh reward for info on Sushil KumarRead More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ…

ਦੱਸਣਯੋਗ ਹੈ ਕਿ ਨਵੀਂ ਦਿੱਲੀ 'ਚ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਦੇ ਬਾਹਰ ਸਾਗਰ ਧਨਖੜ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਦਿੱਲੀ ਦੀ ਇਕ ਅਦਾਲਤ ਨੇ 15 ਮਈ ਨੂੰ ਸੁਸ਼ੀਲ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਦਿੱਲੀ ਪੁਲਸ ਦੀ ਜਾਂਚ 'ਚ ਸੁਸ਼ੀਲ ਦੇ ਕਈ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਛਤਰਸਾਲ ਸਟੇਡੀਅਮ 'ਚ ਗੈਂਗਸਟਰ ਦੇ ਬੰਦੇ ਆਉਂਦੇ ਸਨ।

Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ

DeLhi Police ਸੁਸ਼ੀਲ ਦੀ ਭਾਲ 'ਚ ਵੱਖ-ਵੱਖ ਸ਼ਹਿਰਾਂ 'ਚ ਛਾਪੇ ਮਾਰ ਰਹੀ ਹੈ। ਉਸ ਦੇ ਖ਼ਿਲਾਫ ਕਤਲ, ਅਗਵਾ ਕਰਨ ਤੇ ਅਪਰਾਧਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।पहलवान सागर राणा मर्डर केस में सुशील कुमार की मुश्किलें बढ़ी, जारी हुआ गैर  जमानती वारंट | Non-bailable warrant issued against Olympic medalist Sushil  Kumar in murder case of ...

ਸੁਸ਼ੀਲ ਕੁਮਾਰ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕਵਾਇਦ ਤਹਿਤ ਦਿੱਲੀ ਸਥਿਤ ਰੋਹਿਣੀ ਕੋਰਟ ਦਾ ਰੁਖ਼ ਕੀਤਾ ਹੈ। ਸ਼ੁਸ਼ੀਲ ਕੁਮਾਰ ਨੇ ਆਪਣੇ ਵਕੀਲ ਦੇ ਜ਼ਰੀਏ ਰੋਹਿਣੀ ਕੋਰਟ ’ਚ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰੋਹਿਣੀ ਕੋਰਟ ਮੰਗਲਵਾਰ ਸਵੇਰੇ 10.30 ਵਜੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰੇਗਾ।

Related Post