ਨਵੇਂ ਸਾਲ ਮੌਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By  Riya Bawa January 1st 2022 11:52 AM -- Updated: January 1st 2022 11:55 AM

ਅੰਮ੍ਰਿਤਸਰ: ਨਵੇਂ ਸਾਲ ਦੇ ਮੌਕੇ 'ਤੇ ਲੋਕ ਸਾਲ ਦੇ ਪਹਿਲੇ ਦਿਨ ਰੱਬ ਦਾ ਆਸ਼ੀਰਵਾਦ ਲੈਂਦੇ ਹਨ। ਇਸ ਵਿਚਕਾਰ ਨਵੇਂ ਸਾਲ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

Sukhbir Singh Badal, Harsimrat Kaur offer prayers at Golden temple to mark New Year 2022

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ, 'ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਪਿਛਲੇ ਦੋ ਸਾਲਾਂ ਤੋਂ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਕਾਰਨ ਬਹੁਤ ਨੁਕਸਾਨ ਹੋਇਆ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।'

Sukhbir Singh Badal, Harsimrat Kaur offer prayers at Golden temple to mark New Year 2022

ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ, 'ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ। ਪਿਛਲੇ ਸਾਲਾਂ ਤੋਂ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ। ਮੈਂ ਇੱਥੇ ਅਰਦਾਸ ਕਰਦੀ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।'

Sukhbir Singh Badal, Harsimrat Kaur offer prayers at Golden temple to mark New Year 2022

ਇਸ ਦੌਰਾਨ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਟਵੀਟ ਕੀਤਾ, "ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਸਾਹਿਬ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ 2022 ਸਾਰਿਆਂ ਲਈ ਸ਼ਾਂਤੀ, ਖੁਸ਼ੀਆਂ, ਸਫਲਤਾ ਅਤੇ ਖੁਸ਼ਹਾਲੀ ਲੈ ਕੇ ਆਵੇ।"

-PTC News

Related Post