ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਹੋਈ ਖ਼ਤਮ, ਤੜਫਨ ਲੱਗੇ ਮਰੀਜ਼  

By  Shanker Badra April 19th 2021 11:30 AM -- Updated: April 19th 2021 11:37 AM

ਅੰਮ੍ਰਿਤਸਰ :ਅੰਮ੍ਰਿਤਸਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਹਾਹਾਕਾਰ ਮਚ ਗਈ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਖ਼ਤਮ ਹੋ ਗਈ ਹੈ। ਆਕਸੀਜਨ ਸਪੋਰਟ 'ਤੇ ਲਗਾਏ ਗਏ ਮਰੀਜ਼ਾਂ ਨੂੰ ਬਹੁਤ ਘੱਟ ਮਾਤਰਾ 'ਚ ਆਕਸੀਜਨ ਮਿਲਣ ਲੱਗੀ, ਜਿਸ ਕਾਰਨ ਉਹ ਤੜਫਣ ਲੱਗ ਪਏ ਹਨ।

ਜਾਣਕਾਰੀ ਅਨੁਸਾਰ ਜਦੋਂ ਅੱਜ ਸਵੇਰੇ 6:00 ਵਜੇ ਆਕਸੀਜਨ ਸਿਲੰਡਰ ਖ਼ਤਮ ਹੋ ਗਏ ਤਾਂ ਅਚਾਨਕ ਮਰੀਜ਼ਾਂ ਦਾ ਸਾਹ ਫੁੱਲਣ ਲੱਗਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਰ ਗਏ। ਇਸ ਗੱਲ ਦੀ ਜਾਣਕਾਰੀ ਨਰਸਿੰਗ ਸਟਾਫ ਨੂੰ ਦਿੱਤੀ ਗਈ। ਨਰਸਿੰਗ ਸਟਾਫ ਨੇ ਆਕਸੀਜਨ ਦਾ ਫਲੋਅ ਮੀਟਰ ਚੈੱਕ ਕੀਤਾ ਤਾਂ ਇਸ ਵਿਚ 40 ਫ਼ੀਸਦ ਆਕਸੀਜਨ ਪਹੁੰਚ ਰਹੀ ਸੀ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

Oxygen shortage for Covid-19 patients in Guru Nanak Dev Hospital in Amritsar ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਹੋਈ ਖ਼ਤਮ, ਤੜਫਨ ਲੱਗੇ ਮਰੀਜ਼

ਆਕਸੀਜਨ ਪਲਾਂਟ 'ਚ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਸਿਲੰਡਰ ਖ਼ਤਮ ਹੋ ਚੁੱਕੇ ਹਨ। ਇਸ ਮਗਰੋਂ ਕਰੀਬ 2 ਘੰਟੇ ਬਾਅਦ ਐਮਰਜੈਂਸੀ 'ਚ ਇਕ ਨਿੱਜੀ ਕੰਪਨੀ ਨੂੰ ਅਪੀਲ ਕਰ ਕੇ ਸਿਲੰਡਰ ਮੰਗਵਾਏ ਗਏ ਤੇ ਇਨ੍ਹਾਂ ਜ਼ਰੀਏ ਸਪਲਾਈ ਬਹਾਲ ਕੀਤੀ ਗਈ। ਕੋਰੋਨਾ ਵਾਰਡ 'ਚ ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਸੀ।

Oxygen shortage for Covid-19 patients in Guru Nanak Dev Hospital in Amritsar ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਹੋਈ ਖ਼ਤਮ, ਤੜਫਨ ਲੱਗੇ ਮਰੀਜ਼

ਹਸਪਤਾਲ 'ਚ 140 ਤੋਂ ਜ਼ਿਆਦਾ ਕੋਰੋਨਾ ਇਨਫੈਕਟਿਡ ਮਰੀਜ਼ ਜ਼ੇਰੇ ਇਲਾਜ ਹਨ।ਹਸਪਤਾਲ 'ਚ ਰੋਜ਼ਾਨਾ 1200 ਸਿਲੰਡਰਾਂ ਦੀ ਖਪਤ ਹੋ ਰਹੀ ਹੈ। ਪਿਛਲੇ ਐਤਵਾਰ ਨੂੰ ਡੇਢ ਸੌ ਸਿਲੰਡਰ ਆਏ ਸਨ। ਅਗਲੀ ਸਪਲਾਈ ਵੀ ਐਤਵਾਰ ਨੂੰ ਆਉਣੀ ਸੀ ਪਰ ਇਹ ਪਹੁੰਚੀ ਨਹੀਂ। ਇਸ ਕਾਰਨ ਆਕਸੀਜਨ ਦੀ ਕਿੱਲਤ ਹੋਈ।ਸਪਲਾਈ ਬੰਦ ਹੋਣ ਕਾਰਨ ਹੁਣ ਹਸਪਤਾਲ ਪ੍ਰਸ਼ਾਸਨ ਆਕਸੀਜਨ ਦੇ ਭਰੇ ਸਿਲੰਡਰ ਖਰੀਦ ਰਿਹਾ ਹੈ।

Oxygen shortage for Covid-19 patients in Guru Nanak Dev Hospital in Amritsar ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਹੋਈ ਖ਼ਤਮ, ਤੜਫਨ ਲੱਗੇ ਮਰੀਜ਼

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ  

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਕੋਰੋਨਾ ਵਾਰਡ 'ਚ ਤਾਇਨਾਤ ਨਰਸਿੰਗ ਸਟਾਫ ਨੇ ਆਕਸੀਜਨ ਦਾ ਫਲੋਅ ਮੀਟਰ ਗ਼ਲਤ ਲਗਾ ਦਿੱਤਾ ਸੀ ,ਜਿਸ ਕਾਰਨ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਘੱਟ ਮਿਲਣ ਲੱਗੀ ਸੀ। ਅੱਜ ਦੀ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਮੌਕੇ 'ਤੇ ਪੁੱਜਾ। ਡਾਕਟਰਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਪਰ ਹੁਣ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਰਹੇ ਹਨ।

-PTCNews

Related Post