ਕੋਰੋਨਾ ਦੀ ਜੰਗ 'ਚ ਭਾਰਤ ਨੂੰ ਮਿਲੀ ਕਈ ਮੁਲਕਾਂ ਤੋਂ ਮਦਦ, ਅਮਰੀਕਾ ਨੇ ਕਿਹਾ ਮਦਦ ਕਰਨ ਨੂੰ ਦ੍ਰਿੜ ਹਾਂ

By  Jagroop Kaur April 26th 2021 01:49 PM

ਲਗਾਤਾਰ ਵੱਧਦੇ ਕੋਰੋਨਾ ਕੇਸਾਂ ਦਰਮਿਆਨ ਆਕਸੀਜਨ ਦੀ ਘਾਟ ਕਰਕੇ ਦੁਨੀਆਂ ਭਰ ਦਾ ਧਿਆਨ ਭਾਰਤ ਵੱਲ ਕਰ ਦਿੱਤਾ ਹੈ। ਦੁਬਈ, ਜਰਮਨੀ ਸਣੇ ਹੋਰ ਕਈ ਮੁਲਕ ਜਿੱਥੇ ਭਾਰਤ ਨੂੰ ਮਹਾਂਮਾਰੀ ਦੇ ਇਸ ਦੌਰ ਵਿੱਚ ਮਦਦ ਲਈ ਪੇਸ਼ਕਸ਼ ਕਰ ਰਹੇ ਹਨ, ਉੱਥੇ ਹੀ ਦੁਆਵਾਂ ਲਈ ਵੀ ਵੱਖੋ-ਵੱਖਰੇ ਤਰੀਕੇ ਅਤੇ ਕੋਸ਼ਿਸ਼ਾਂ ਜਾਰੀ ਹਨ।

READ MORE : ਕੋਰੋਨਾ ਮਾਮਲਿਆਂ ‘ਚ ਰਿਕਾਰਡ ਤੋੜ ਵਾਧਾ, 3 ਲੱਖ 52 ਹਜ਼ਾਰ 991 ਨਵੇਂ ਕੇਸ, 2812...

ਦੁਬਈ ਨੇ ਆਪਣੀ ਮਸ਼ਹੂਰ ਇਮਾਰਤ ਬੁਰਜ ਖ਼ਲੀਫ਼ਾ ਉੱਤੇ ਭਾਰਤ ਨੂੰ ਸੁਨੇਹਾ ਦਿੰਦਿਆਂ ਹੈਸ਼ਟੈਗ #StayStrongIndia ਦੀ ਵਰਤੋਂ ਕੀਤੀ ਹੈ ਅਤੇ ਤਿਰੰਗਾ ਝੰਡਾ ਲਹਿਰਾ ਕੇ ਆਪਣੀ ਹਮਦਰਦੀ ਜ਼ਾਹਿਰ ਕੀਤੀ ਹੈ। ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਲੜਾਈ ਲਈ ਭਾਰਤ ਦਾ ਸਾਥ ਦਿੰਦੇ ਹੋਏ ਦੁਨੀਆਂ ਭਰ ਦੇ ਮੁਲਕ ਅੱਗੇ ਆ ਰਹੇ ਹਨ।

ਬੀਤੇ ਦਿਨੀਂ ਜਿਥੇ ਬ੍ਰਿਟੇਨ ਨੇ 600 ਤੋਂ ਵੱਧ ਵੈਂਟੀਲੇਟਰ ਸਣੇ ਹੋਰ ਮੈਡੀਕਲ ਉਪਕਰਨ ਭਾਰਤ ਲਈ ਰਵਾਨਾ ਕੀਤੇ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ, ''ਅਸੀਂ ਭਾਰਤ ਨਾਲ ਦੋਸਤ ਅਤੇ ਭਾਈਵਾਲ ਦੇ ਤੌਰ 'ਤੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।'' ਅਮਰੀਕਾ ਨੇ ਕੋਵੀਸ਼ੀਲਡ ਵੈਕਸੀਨ ਦੇ ਉਤਪਾਦਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਲਈ ਸਹਿਮਤੀ ਜਤਾਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ।India Coronavirus Cases Set New Global Record, US Readies Help | Voice of  America - English

ਇਸ ਦੇ ਨਾਲ ਹੀ ਹੁਣ ਸਾਊਦੀ ਅਰਬ ਨੇ ਵੀ ਕੋਰੋਨਾ ਖ਼ਿਲਾਫ਼ ਜੰਗ ਵਿੱਚ ਭਾਰਤ ਦੀ ਮਦਦ ਕਰਨ ਲਈ ਕਦਮ ਚੁੱਕਿਆ ਹੈ। ਰਿਆਦ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ਨੇ ਭਾਰਤ ਦੀ ਅਡਾਨੀ ਅਤੇ ਲਿੰਡੇ ਕੰਪਨੀਆਂ ਨਾਲ ਮਿਲ ਕੇ 800 ਮਿਟ੍ਰਿਕ ਟਨ ਲਿਕਵਿਡ ਆਕਸੀਜਨ ਦੀ ਖੇਪ ਭਾਰਤ ਭੇਜੀ ਹੈ।America surrounded by not helping India in Corona crisis, said - will help  friend fast : Kordinate

ਦੇਸ਼ ’ਚ ਕੋਰੋਨਾ ਕਾਰਨ ਲਗਾਤਾਰ ਵਿਗੜਦੇ ਹਾਲਾਤਾਂ ਦਰਮਿਆਨ ਅਮਰੀਕਾ ਤੋਂ 318 ਆਕਸੀਜਨ ਕੰਸਨਟ੍ਰੇਟਰ ਏਅਰ ਇੰਡੀਆ ਦੇ ਜਹਾਜ਼ ਵਿਚ ਭਾਰਤ ਲਈ ਰਵਾਨਾ ਕਰ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦਿੱਤੀ। ਇਨ੍ਹਾਂ ਕੰਸਨਟ੍ਰੇਟਰ ਨੂੰ ਯੂ.ਐਸ. ਦੇ ਜੇ.ਐਫ.ਕੇ. ਹਵਾਈਅੱਡੇ ਤੋਂ ਲੋਡ ਕੀਤਾ ਗਿਆ ਹੈ, ਜੋ ਕਿ ਸੋਮਵਾਰ ਦੁਪਹਿਰ ਅੱਜ ਯਾਨੀ ਅੱਜ ਦਿੱਲੀ ਪਹੁੰਚ ਜਾਣਗੇੇ।

Related Post