ਕਰਜ਼ੇ ਦੀ ਵਸੂਲੀ ਲਈ ਪੀ.ਏ.ਡੀ.ਬੀ 12 ਹਜ਼ਾਰ ਕਿਸਾਨਾਂ ਦੀ ਜ਼ਮੀਨ ਕਰੇਗਾ ਨੀਲਾਮ

By  Joshi July 18th 2018 10:20 AM -- Updated: July 18th 2018 10:23 AM

ਕਰਜ਼ੇ ਦੀ ਵਸੂਲੀ ਲਈ ਪੀ.ਏ.ਡੀ.ਬੀ 12 ਹਜ਼ਾਰ ਕਿਸਾਨਾਂ ਦੀ ਦੀ ਜ਼ਮੀਨ ਕਰੇਗਾ ਨੀਲਾਮ

ਕਰਜ਼ੇ ਦੀ ਵਸੂਲੀ ਲਈ ਪੀ.ਏ.ਡੀ.ਬੀ ਵੱਲੋਂ 12 ਹਜ਼ਾਰ ਕਿਸਾਨਾਂ ਦੀ ਜ਼ਮੀਨ ਨੀਲਾਮ ਕੀਤੇ ਜਾਣ ਦੇ ਵਿਚਾਰ ਦੀ ਗੱਲ ਸਾਹਮਣੇ ਆਈ ਹੈ। 12 ਹਜ਼ਾਰ ਕਿਸਾਨਾਂ ਦੀ ਜ਼ਮੀਨ ਦੀ ਨੀਲਾਮੀ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਕੀਤੀ ਜਾਣੀ ਹੈ।

PADB will levy 12,000 farmers land for auctioning ਅੰਗਰੇਜ਼ੀ ਅਖਬਾਰ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ, 342 ਕਰੋੜ ਦੀ ਵਸੂਲੀ ਲਈ 19 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਅਦਾਲਤ ਲਿਜਾਣ ਦੀ ਤਿਆਰੀ ਪੀ.ਏ.ਡੀ.ਬੀ ਵੱਲੋਂ ਕੀਤੀ ਜਾ ਰਹੀ ਹੈ।

ਇਹਨਾਂ ਕਿਸਾਨਾਂ ਵਿੱਚੋਂ ਪਟਿਆਲਾ ਦੇ 4633, ਰੋਪੜ 3016, ਸੰਗਰੂਰ 1998, ਲੁਧਿਆਣਾ ਦੇ 1271, ਬਰਨਾਲਾ ਦੇ 918 ਅਤੇ ਫਤਿਹਗੜ੍ਹ ਸਾਹਿਬ ਦੇ 789 ਕਿਸਾਨਾਂ ਦੀ ਜ਼ਮੀਨ ਨੀਲਾਮ ਹੋ ਸਕਦੀ ਹੈ।

ਇਸ ਖਬਰ ਤੋਂ ਬਾਅਦ ਕੈਪਟਨ ਸਰਕਾਰ ਦੀ ਕਰਜ਼ਾ ਕੁਰਕੀ ਖਤਮ ਕਰਨ ਦੀ ਨੀਤੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਦੱਸ ਦੇਈਏ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਪਰ ਹੁਣ ਅਜਿਹੀਆਂ ਖਬਰਾਂ ਜਿੱਥੇ ਕਿਸਾਨਾਂ ਦੇ ਮਨ 'ਚ ਸ਼ੰਕਾ ਪੈਦਾ ਕਰਨ ਦਾ ਕੰਮ ਕਰ ਰਹੇ ਹਨ, ਉਥੇ ਹੀ ਚੁਣਾਵੀ ਵਾਅਦਿਆਂ ਦੀ ਹਕੀਕਤ ਵੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ।

—PTC News

Related Post