ਇੰਝ ਜਮੀਨ ਤੇ ਵਿਛੀਆਂ ਕਿਸਾਨਾਂ ਦੀਆਂ ਫਸਲਾਂ, ਜਾਣੋ ਮੌਜੂਦਾ ਹਾਲਾਤ!!

By  Joshi October 11th 2018 01:36 PM

ਇੰਝ ਜਮੀਨ ਤੇ ਵਿਛੀਆਂ ਕਿਸਾਨਾਂ ਦੀਆਂ ਫਸਲਾਂ, ਜਾਣੋ ਮੌਜੂਦਾ ਹਾਲਾਤ!! ਚੰਡੀਗੜ੍ਹ: ਪੰਜਾਬ ਵਿੱਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਭਾਰੀ ਬਾਰਿਸ਼ ਨਾਲ ਸੂਬੇ ਭਰ ਵਿੱਚ ਝੋਨੇ ਦੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। paddy crop punjab heavy rain farmersਪਿਛਲੇ 6 ਮਹੀਨਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਸੋਨੇ ਵਾਂਗ ਤਿਆਰ ਹੋਈ ਝੋਨੇ ਦੀ ਫਸਲ ‘ਤੇ ਰੱਬ ਨੇ ਇੱਕ ਵਾਰ ਫਿਰ ਤੋਂ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਗਏ ਹਨ। paddy crop punjab heavy rain farmersਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਕੌਲੀ ਪਿੰਡਾਂ ਦੀ ਬੈਲਟ ਵਿੱਚ ਗੜੇਮਾਰੀ ਦੀ ਮਾਰ ਦੌਰਾਨ 60 ਫ਼ੀਸਦੀ ਝੋਨੇ ਦੀ ਫਸਲ ਵਿਛ ਗਈ ਹੈ। ਨਾਲ ਹੀ ਅੰਮ੍ਰਿਤਸਰ ਵਿੱਚ ਭਾਰੀ ਮਾਤਰਾ ਵਿੱਚ ਹੋਈ ਗੜ੍ਹੇਮਾਰੀ ਅਤੇ ਗੁਰਦਾਸਪੁਰ ਸਮੇਤ ਹੋਰ ਕਈ ਥਾਵਾਂ ‘ਤੇ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। paddy crop punjab heavy rain farmersਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਕਿਸਾਨ ਵਰਗ ਪੱਕੀ ਹੋਈ ਝੋਨੇ ਦੀ ਫਸਲ ਦੀ ਕਟਾਈ ਕਰ ਰਿਹਾ ਹੈ, ਉਥੇ ਹੀ ਇਕ ਦਮ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਚਿਹਿਰਆ ‘ਤੇ ਉਦਾਸੀ ਲਿਆ ਦਿੱਤੀ ਹੈ। ਦੂਸਰੇ ਪਾਸੇ ਨੂਰਪੁਰਬੇਦੀ ਵਿਖੇ ਕੱਚੀ ਮੰਡੀ ਦੇ ਵਿੱਚ ਸਵੇਰ ਤੋਂ ਪਈ ਬਾਰਸ਼ ਦੇ ਕਾਰਨ ਪਾਣੀ ਖੜ੍ਹੇ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਬੁਰਾ ਹਾਲ ਹੋ ਗਿਆ ਹੈ। —PTC News

Related Post