ਭਾਰਤ 'ਚ ਕੋਰੋਨਾ ਦੇ ਹਲਾਤਾਂ ਨੂੰ ਲੈਕੇ ਇਮਰਾਨ ਖਾਨ ਨੇ ਜਤਾਈ ਚਿੰਤਾ, ਆਪਣੀ ਕੌਮ ਨੂੰ ਕੀਤੀ ਅਪੀਲ

By  Jagroop Kaur April 24th 2021 08:57 PM

ਭਾਰਤ ’ਚ ਫੈਲੇ ਕੋਰੋਨਾਵਾਇਰਸ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਿੱਪਣੀ ਕੀਤੀ। ਉਨ੍ਹਾਂ ਨੇ ਆਪਣੇ ਦੇਸ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਨਾ ਸੰਭਲੇ ਤਾਂ ਭਾਰਤ ਵਰਗੇ ਹਾਲਾਤ ਹੋ ਜਾਣਗੇ। ਇਮਰਾਨ ਖ਼ਾਨ ਨੇ ਈਦ ਤੱਕ ਕੋਰੋਨਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਭਾਰਤ ਨਾਲ ਆਪਣੀ ਇਕਜੁਟਤਾ ਜ਼ਾਹਰ ਕੀਤੀ। ਇਮਰਾਨ ਨੇ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਲੋਕਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।

Read More : ਸਮਾਗਮ ‘ਚ ਸ਼ਾਮਿਲ ਹੋਣ ਤੋਂ ਬਾਅਦ ਗੁਜਰਾਤ ਦੇ ਉੱਪ ਮੁੱਖ ਮੰਤਰੀ ਨੇ ਕੋਰੋਨਾ ਪਾਜ਼ਿਟਿਵ...

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਵਿਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਲੋਕ ਪੀੜਤ ਹੋ ਰਹੇ ਹਨ। ਟਵਿਟਰ ’ਤੇ ਵੀ ਪਾਕਿਸਤਾਨੀ ਲੋਕਾਂ ਨੇ ਮੁਸੀਬਤ ਦੀ ਇਸ ਘੜੀ ਵਿਚ ਨਾਲ ਖੜ੍ਹੇ ਹੋਣ ਦੀ ਗੱਲ ਕੀਤੀ। ਇਮਰਾਨ ਨੇ ਟਵੀਟ ਕਰ ਕਿਹਾ, ‘ਮੈਂ ਕੋਵਿਡ-19 ਮਹਾਮਾਰੀ ਨਾਲ ਲੜ ਰਹੇ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਨਾ ਚਾਹੁੰਦਾ ਹਾਂ। ਸਾਡੇ ਗੁਆਂਢ ਅਤੇ ਦੁਨੀਅਰ ਭਰ ਵਿਚ ਮਹਾਮਾਰੀ ਨਾਲ ਪੀੜਤ ਸਾਰੇ ਲੋਕਾਂ ਦੇ ਜਲਦ ਠੀਕ ਹੋਣ ਦੀ ਦੁਆ ਕਰਦਾ ਹਾਂ। ਸਾਨੂੰ ਮਨੁੱਖਤਾ ਨਾਲ ਮਿਲ ਕੇ ਇਸ ਗਲੋਬਲ ਚੁਣੌਤੀ ਨਾਲ ਲੜਨਾ ਚਾਹੀਦਾ ਹੈ।

imran khan

Also Read | Zydus gets DCGI approval for emergency use of Virafin in treating moderate COVID-19 cases

ਦੱਸ ਦੇਈਏ ਕਿ ਪਾਕਿਸਤਾਨ ਵਿਚ ਵੀ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਦੇ ਸਿਖ਼ਰ ਮੰਚ ਰਾਸ਼ਟਰੀ ਤਾਲਮੇਲ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨ ਦੇ ਬਾਅਦ ਰਾਸ਼ਟਰ ਨੂੰ ਸੰਬੌਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦਾ ਪ੍ਰਸਾਰ ਰੋਕਣ ਲਈ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿਚ ਪੁਲਸ ਦੀ ਮਦਦ ਲਈ ਫ਼ੌਜ ਨੂੰ ਕਿਹਾ ਗਿਆ ਹੈ।

ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਲਾਬੰਦੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਸ ਨਾਲ ਗ਼ਰੀਬ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਪਰ ਮਹਾਮਾਰੀ ਇੰਝ ਹੀ ਰਹੀ ਤਾਂ ਸਥਿਤੀ ਬਦਲ ਸਕਦੀ ਹੈ। ਉਨ੍ਹਾਂ ਕਿਹਾ, ‘ਜੇਕਰ ਅਸੀਂ (ਇਕ ਰਾਸ਼ਟਰ ਦੇ ਤੌਰ ’ਤੇ) ਸਾਵਧਾਨੀ ਨਹੀਂ ਵਰਤਾਂਗੇ ਤਾਂ ਸਾਨੂੰ ਤਾਲਾਬੰਦੀ ਲਗਾਉਣੀ ਪਏਗੀ, ਜੋ ਸਾਡੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰੇਗਾ, ਅਜਿਹੇ ਸਮੇਂ ਵਿਚ ਜਦੋਂ ਉਹ ਵੱਧ ਰਹੀ ਹੈ।’ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਬਾਅਦ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਟਵੀਟ ਕਰਕੇ ਦੱਸਿਆ ਕਿ ਪ੍ਰਮੁੱਖ ਸ਼ਹਿਰਾਂ ਵਿਚ ਫ਼ੌਜ ਨੂੰ ਸੱਦਿਆ ਗਿਆ ਹੈ।

Related Post