ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਕੱਲ ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

By  Shanker Badra April 22nd 2019 05:25 PM

ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਕੱਲ ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ:ਪਾਕਿਸਤਾਨ ਸਰਕਾਰ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੇ ਕੀਤੇ ਐਲਾਨ ਦੇ ਚੱਲਦਿਆਂ ਅੱਜ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ।

Pakistan 100 other Indian fishermen Released tomorrow reach India ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਕੱਲ ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

ਅੱਜ ਤੀਜੇ ਪੜਾਅ ਦੇ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ , ਜੋ ਮੰਗਲਵਾਰ ਨੂੰ ਦੁਪਹਿਰ ਬਾਅਦ ਭਾਰਤ ਪਹੁੰਚਣਗੇ।ਇਨ੍ਹਾਂ ਭਾਰਤੀ ਮਛੇਰਿਆਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕਰਾਚੀ ਦੀ ਮਲੀਰ ਜੇਲ੍ਹ ‘ਚੋਂ ਰਿਹਾਅ ਕਰਨ ਉਪਰੰਤ ਰੇਲ ਗੱਡੀ ਰਾਹੀਂ ਲਾਹੌਰ ਪਹੁੰਚਾਇਆ ਗਿਆ ਹੈ ਅਤੇ ਮੰਗਲਵਾਰ ਨੂੰ ਦੁਪਹਿਰ ਬਾਅਦ ਪਾਕਿ ਰੇਂਜਰਾਂ ਵੱਲੋਂ ਵਾਹਗਾ ਸਰਹੱਦੀ ਰਾਹੀਂ ਭਾਰਤੀ ਅਧਿਕਾਰੀਆਂ ਹਵਾਲੇ ਕੀਤੇ ਜਾਵੇਗਾ।

Pakistan 100 other Indian fishermen Released tomorrow reach India ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਕੱਲ ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

ਇਨ੍ਹਾਂ ਮਛੇਰਿਆਂ ਨੂੰ ਦੋਵਾਂ ਮੁਲਕਾਂ ਦੇ ਸਮੁੰਦਰੀ ਵਿੱਚ ਪਾਣੀਆਂ ਦੀ ਹੱਦ ਉਲੰਘਣ ਦੇ ਦੋਸ਼ ਵਿਚ ਕਾਬੂ ਕੀਤਾ ਗਿਆ ਸੀ।ਜਾਣਕਾਰੀ ਅਨੁਸਾਰ ਪਾਕਿ ਸਰਕਾਰ ਵੱਲੋਂ ਰਿਹਾਅ ਕੀਤੇ ਗਏ ਜ਼ਿਆਦਾਤਰ ਮਛੇਰੇ ਨਵੰਬਰ 2017 'ਚ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ 17 ਤੋਂ 18 ਮਹੀਨਿਆਂ ਤੱਕ ਦੀ ਸਜ਼ਾ ਸੁਣਾਈ ਗਈ ਸੀ, ਜੋ ਕਿ ਹੁਣ ਪੂਰੀ ਹੋ ਚੁਕੀ ਹੈ।

Pakistan 100 other Indian fishermen Released tomorrow reach India ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਕੱਲ ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

ਦੱਸ ਦੇਈਏ ਕਿ ਭਾਰਤੀ ਮਛੇਰਿਆਂ ਦੀ ਰਿਹਾਈ 8 ਅਪਰੈਲ ਤੋਂ ਸ਼ੁਰੂ ਕੀਤੀ ਗਈ ਸੀ ਅਤੇ 100 ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ।ਇਸ ਤਹਿਤ ਦੂਜੇ ਪੜਾਅ ਵਿੱਚ 100 ਹੋਰ ਭਾਰਤੀ ਮਛੇਰੇ ਅਤੇ ਤੀਜੇ ਪੜਾਅ ਵਿੱਚ 22 ਅਪਰੈਲ ਨੂੰ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ।ਇਸ ਤੋਂ ਇਲਾਵਾ ਤੀਜੇ ਪੜਾਅ ਵਿੱਚ ਅੱਜ 22 ਅਪਰੈਲ ਨੂੰ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ ਅਤੇ ਚੌਥੇ ਪੜਾਅ ਵਿਚ 29 ਅਪਰੈਲ ਨੂੰ ਬਾਕੀ ਰਹਿੰਦੇ 60 ਕੈਦੀ ਰਿਹਾਅ ਕੀਤੇ ਜਾਣਗੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਨਾਲਾ : ਟਰੱਕ ਉਪਰੇਟਰਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਘਰਾਂ ਦੇ ਬਾਹਰ ਲਗਾਏ ਅਜਿਹੇ ਬੈਨਰ

-PTCNews

Related Post