ਪਾਕਿ ਤੋਂ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ, ਆਰਟ ਗੈਲਰੀ 'ਚ ਲਗਾਈ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ

By  Jashan A March 13th 2019 03:39 PM

ਪਾਕਿ ਤੋਂ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ, ਆਰਟ ਗੈਲਰੀ 'ਚ ਲਗਾਈ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ,ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸਾਂਝੇ ਪੰਜਾਬ ਦੇ ਪਹਿਲੇ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ‘ਚ ਮੌਜੂਦ ਬਾਲਾ ਹਿਸਾਰ ਕਿਲ੍ਹੇ ਦੀ ਆਰਟ ਗੈਲਰੀ ‘ਚ ਲੱਗੇਗਾ।

ਬੀਤੇ ਦਿਨ ਸਰਕਾਰ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਪਾਕਿ ਗੁਰਧਾਮਾਂ ਦੀ ਯਾਤਰਾ ਲਈ 3000 ਸਿੱਖਾਂ ਨੂੰ ਵੀਜ਼ਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਥਾਨਕ ਸਿੱਖ ਭਾਈਚਾਰਾ ਕਾਫੀ ਸਮੇਂ ਤੋਂ ਇਸ ਦੀ ਮੰਗ ਕਰ ਰਿਹਾ ਸੀ। ਖੈਬਰ-ਪਖਤੂਨਖਵਾ ਰਾਜ ਦੇ ਪ੍ਰਸ਼ਾਸਨ ਵਿਚ ਸਿੱਖ ਪ੍ਰਤੀਨਿਧੀਆਂ ਨਾਲ ਬੈਠਕ ਦੇ ਬਾਅਦ ਤਸਵੀਰ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਹ ਫੈਸਲਾ ਮੇਜਰ ਜਨਰਲ ਰਾਹਤ ਨਸੀਮ, ਇੰਸਪੈਕਟਰ ਜਨਰਲ ਫਰੰਟੀਅਰ ਕੌਰਪਸ, ਨੌਰਥ ਰੀਜ਼ਨ ਨੇ ਕੀਤਾ।

ਰਾਹਤ ਨਸੀਮ ਨੇ ਸਿੱਖਾਂ ਨੂੰ ਬਾਲਾ ਹਿਸਾਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਮਨਾਉਣ ਦੀ ਇਜਾਜ਼ਤ ਵੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੀ ਸ਼ੁਰੂਆਤ ਵਿਚ ਕਈ ਦਹਾਕਿਆਂ ਤੱਕ ਪੂਰੇ ਪੰਜਾਬ 'ਤੇ ਸ਼ਾਸਨ ਕੀਤਾ ਸੀ।

-PTC News

Related Post