ਪਾਕਿਸਤਾਨ ਦੇ ਲਾਹੌਰ 'ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ

By  Shanker Badra May 8th 2019 02:35 PM -- Updated: May 8th 2019 02:37 PM

ਪਾਕਿਸਤਾਨ ਦੇ ਲਾਹੌਰ 'ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ:ਲਾਹੌਰ: ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਸੂਫ਼ੀ ਦਰਗਾਹ ਬਾਹਰ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ।ਇਸ ਧਮਾਕੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ 8 ਹੋ ਗਈ ਹੈ।ਰਮਜ਼ਾਨ ਮਹੀਨਾ ਸ਼ੁਰੂ ਹੁੰਦੇ ਹੀ ਪਾਕਿਸਤਾਨ 'ਚ ਇਹ ਬੰਬ ਧਮਾਕਾ ਹੋਇਆ ਹੈ।

pakistan-blast-near-major-sufi-shrine-in-lahore-8-dead
ਪਾਕਿਸਤਾਨ ਦੇ ਲਾਹੌਰ 'ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ

ਜਾਣਕਾਰੀ ਅਨੁਸਾਰ ਲਾਹੌਰ ਦੀ ਮਸ਼ਹੂਰ ਦਾਤਾ ਦਰਬਾਰ ਦਰਗਾਹ ਬਾਹਰ ਬੁੱਧਵਾਰ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ ਹੈ।ਜਦੋਂ ਧਮਾਕਾ ਹੋਇਆ ਤਾਂ ਸੈਂਕੜੇ ਸ਼ਰਧਾਲੂ ਦਾਤਾ ਦਰਬਾਰ ਅੰਦਰ ਅਤੇ ਬਾਹਰ ਸਨ।ਇਸ ਧਮਾਕੇ 'ਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ,ਜਿਸ 'ਚ 5 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।

pakistan-blast-near-major-sufi-shrine-in-lahore-8-dead
ਪਾਕਿਸਤਾਨ ਦੇ ਲਾਹੌਰ 'ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ

ਉੱਥੇ ਹੀ ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਧਮਾਕੇ 'ਚ 25 ਤੋਂ ਜ਼ਿਆਦਾ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲਾਂ 'ਚ ਭਾਰਤੀ ਕਰਵਾਇਆ ਗਿਆ ਹੈ ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।

pakistan-blast-near-major-sufi-shrine-in-lahore-8-dead
ਪਾਕਿਸਤਾਨ ਦੇ ਲਾਹੌਰ 'ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਆਤਮਘਾਤੀ ਹਮਲਾ ਸੀ, ਜਿਸ 'ਚ ਅਲਾਈਟ ਫੋਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲੇ ਘੱਟ ਉਮਰ ਦੇ ਨੌਜਵਾਨ ਸਨ ਅਤੇ ਅਲਾਈਟ ਫੋਰਸ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਆਏ ਸਨ।ਇਸ ਬੰਬ ਧਮਾਕੇ ਤੋਂ ਬਾਅਦ ਫਿਲਹਾਲ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

-PTCNews

Related Post