ਆਖ਼ਿਰਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਮੂੰਹੋਂ ਨਿਕਲਿਆ ਸੱਚ , ਜੰਮੂ-ਕਸ਼ਮੀਰ ਨੂੰ ਦੱਸਿਆ 'ਭਾਰਤੀ ਰਾਜ ,ਵੀਡੀਓ ਵਾਇਰਲ

By  Shanker Badra September 10th 2019 06:19 PM -- Updated: September 10th 2019 06:20 PM

ਆਖ਼ਿਰਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਮੂੰਹੋਂ ਨਿਕਲਿਆ ਸੱਚ , ਜੰਮੂ-ਕਸ਼ਮੀਰ ਨੂੰ ਦੱਸਿਆ 'ਭਾਰਤੀ ਰਾਜ ,ਵੀਡੀਓ ਵਾਇਰਲ:ਜਨੇਵਾ : ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾ ਦਿੱਤਾ ਹੈ ਅਤੇ ਇਸ ਧਾਰਾ ਦੇ ਹਟਾਏ ਜਾਣ ਪਿੱਛੋਂ ਪਾਕਿਸਤਾਨ ਹਰ ਹੱਥ ਕੰਡੇ ਅਪਣਾ ਰਿਹਾ ਹੈ। ਭਾਰਤ ਸਰਕਾਰ ਦੇ ਇਸ ਵੱਡੇ ਫ਼ੈਸਲੇ ਨਾਲ ਬੌਖਲਾਹਟ 'ਚ ਆਇਆ ਪਾਕਿਸਤਾਨ ਭਾਰਤ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ।

Pakistan Foreign Minister Shah Mehmood Qureshi Kashmir as “Indian State of Jammu and Kashmir” in Geneva ਆਖ਼ਿਰਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਮੂੰਹੋਂ ਨਿਕਲਿਆ ਸੱਚ , ਜੰਮੂ-ਕਸ਼ਮੀਰ ਨੂੰ ਦੱਸਿਆ 'ਭਾਰਤੀ ਰਾਜ ,ਵੀਡੀਓ ਵਾਇਰਲ

ਪਾਕਿਸਤਾਨ ਨੇ ਜਨੇਵਾ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ’ਚ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਇੱਥੇ ਪਾਕਿਸਤਾਨ ਨੇ ਸਾਂਝੀ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ। ਉੱਥੇ ਜੰਮੂ-ਕਸ਼ਮੀਰ 'ਚ ਮਨੁੱਖੀ ਅਧਿਕਾਰ ਉਲੰਘਣ 'ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਧਿਆਨ ਦੇਣ ਲਈ ਕਿਹਾ ਹੈ।

Pakistan Foreign Minister Shah Mehmood Qureshi Kashmir as “Indian State of Jammu and Kashmir” in Geneva ਆਖ਼ਿਰਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਮੂੰਹੋਂ ਨਿਕਲਿਆ ਸੱਚ , ਜੰਮੂ-ਕਸ਼ਮੀਰ ਨੂੰ ਦੱਸਿਆ 'ਭਾਰਤੀ ਰਾਜ ,ਵੀਡੀਓ ਵਾਇਰਲ

ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੀਟਿੰਗ ਤੋਂ ਬਾਹਰ ਆਏ ਤਾਂ ਭਾਰਤ ਖ਼ਿਲਾਫ਼ ਮਨਘੜਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਦੌਰਾਨ ਉਨ੍ਹਾਂ ਦੇ ਮੂੰਹੋਂ ਸੱਚਾਈ ਬਾਹਰ ਆ ਗਈ ਹੈ।ਜਨੇਵਾ 'ਚ ਉਹ ਮੀਡੀਆ ਨਾਲ ਗੱਲ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ 'ਜੰਮੂ ਅਤੇ ਕਸ਼ਮੀਰ ਨੂੰ ਭਾਰਤੀ ਰਾਜ' ਦੇ ਰੂਪ 'ਚ ਵਰਣਨ ਕੀਤਾ ਹੈ।ਪਾਕਿਸਤਾਨ ਨੇ ਜੰਮੂ–ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਿਆ ਹੈ।

Pakistan Foreign Minister Shah Mehmood Qureshi Kashmir as “Indian State of Jammu and Kashmir” in Geneva ਆਖ਼ਿਰਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਮੂੰਹੋਂ ਨਿਕਲਿਆ ਸੱਚ , ਜੰਮੂ-ਕਸ਼ਮੀਰ ਨੂੰ ਦੱਸਿਆ 'ਭਾਰਤੀ ਰਾਜ ,ਵੀਡੀਓ ਵਾਇਰਲ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੰਡੇ ਨੇ ਜੂਸ ‘ਚ ਨਸ਼ੀਲੀ ਦਵਾਈ ਪਿਆ ਕੇ ਵਿਆਹੁਤਾ ਦੀਆਂ ਨਗਨ ਹਾਲਤ ‘ਚ ਖਿੱਚੀਆਂ ਫੋਟੋਆਂ , ਮਗਰੋਂ ਕਰ ਦਿੱਤੀਆਂ ਵਾਇਰਲ

ਉਨ੍ਹਾਂ ਦੇ ਬਿਆਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸ਼ਾਹ ਮਹਿਮੂਦ ਕੁਰੈਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ  ਭਾਰਤ ਦੁਨੀਆ ਨੂੰ ਇਹ ਵਿਖਾਉਣਾ ਚਾਹੁੰਦਾ ਹੈ ਕਿ ਕਸ਼ਮੀਰ ਵਿੱਚ ਜੀਵਨ ਮੁੜ ਆਮ ਵਰਗਾ ਹੋ ਗਿਆ ਹੈ। ਜੇ ਅਜਿਹਾ ਹੈ ਤਾਂ ਭਾਰਤ ਆਪਣੇ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਮੀਡੀਆ, ਗ਼ੈਰ ਸਰਕਾਰੀ ਸੰਗਠਨਾਂ ਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਾਣ ਕਿਉਂ ਨਹੀਂ ਦੇ ਰਿਹਾ।

-PTCNews

Related Post