ਪਾਕਿਸਤਾਨ ਨੇ ਵਾਹਗਾ ਬਾਰਡਰ, ਵਪਾਰ ਅਤੇ ਬੱਸ ਸੇਵਾ ਬੰਦ ਕਰਨ ਦਾ ਕੀਤਾ ਫੈਸਲਾ : ਸੂਤਰ

By  Shanker Badra August 8th 2019 01:13 PM -- Updated: August 8th 2019 01:18 PM

ਪਾਕਿਸਤਾਨ ਨੇ ਵਾਹਗਾ ਬਾਰਡਰ, ਵਪਾਰ ਅਤੇ ਬੱਸ ਸੇਵਾ ਬੰਦ ਕਰਨ ਦਾ ਕੀਤਾ ਫੈਸਲਾ : ਸੂਤਰ :ਪਾਕਿਸਤਾਨ : ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਦੀ ਬੌਖਲਾਹਟ ਸਾਹਮਣੇ ਆਈ ਹੈ। ਪਾਕਿਸਤਾਨ ਨੇ ਇਸ ਹਾਲਾਤ 'ਤੇ ਵਿਚਾਰ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਨੈਸ਼ਨਲ ਸਕਿਓਰਿਟੀ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਕੀਤੀ ਹੈ। ਉਸ ਮੀਟਿੰਗ ਵਿੱਚ ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਸਬੰਧ ਘਟਾਉਣ, ਦੁਪੱਖੀ ਵਪਾਰ ਬੰਦ ਕਰਨ ਅਤੇ ਦੁਵੱਲੇ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ।

Pakistan NSA decides to close Wagah Border, trade & bus service : Sources ਪਾਕਿਸਤਾਨ ਨੇ ਵਾਹਗਾ ਬਾਰਡਰ, ਵਪਾਰ ਅਤੇ ਬੱਸ ਸੇਵਾ ਬੰਦ ਕਰਨ ਦਾ ਕੀਤਾ ਫੈਸਲਾ : ਸੂਤਰ

ਇਸ ਦੇ ਇਲਾਵਾ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਤੇ ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਵੱਲੋਂ ਵਾਹਗਾ ਬਾਰਡਰ ਨੂੰ ਬੰਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਇਸਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ। ਕਰਤਾਰਪੁਰ ਲਾਂਘੇ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ।

Pakistan NSA decides to close Wagah Border, trade & bus service : Sources ਪਾਕਿਸਤਾਨ ਨੇ ਵਾਹਗਾ ਬਾਰਡਰ, ਵਪਾਰ ਅਤੇ ਬੱਸ ਸੇਵਾ ਬੰਦ ਕਰਨ ਦਾ ਕੀਤਾ ਫੈਸਲਾ : ਸੂਤਰ

ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਅਤੇ ਹਵਾਈ ਲਾਂਘਾ ,ਬੱਸ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਲੈ ਕੇ ਜਾਵੇਗਾ।ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਉਸ ਚੇਤਾਵਨੀ ਤੋਂ ਬਾਅਦ ਹੋਇਆ ਹੈ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ 'ਤੇ ਭਾਰਤ ਦੇ ਚੁੱਕੇ ਗਏ ਕਦਮ ਦੇ ਗੰਭੀਰ ਨਤੀਜੇ ਹੋਣਗੇ।

Pakistan NSA decides to close Wagah Border, trade & bus service : Sources ਪਾਕਿਸਤਾਨ ਨੇ ਵਾਹਗਾ ਬਾਰਡਰ, ਵਪਾਰ ਅਤੇ ਬੱਸ ਸੇਵਾ ਬੰਦ ਕਰਨ ਦਾ ਕੀਤਾ ਫੈਸਲਾ : ਸੂਤਰ

ਦੱਸ ਦਈਏ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਖ਼ਾਸ ਸੂਬੇ ਦਾ ਦਰਜਾ ਵੀ ਖਤਮ ਹੋ ਗਿਆ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤਾ ਗਿਆ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣਗੇ।

-PTCNews

Related Post