ਇੱਕ ਸਿੱਖ ਵਿਅਕਤੀ ਨੇ ਪਾਕਿਸਤਾਨ 'ਚ ਰਚਿਆ ਇਤਿਹਾਸ , ਰਾਜ ਭਵਨ ਵਿਚ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀਆਰਓ

By  Shanker Badra January 12th 2019 09:08 AM -- Updated: January 12th 2019 09:15 AM

ਇੱਕ ਸਿੱਖ ਵਿਅਕਤੀ ਨੇ ਪਾਕਿਸਤਾਨ 'ਚ ਰਚਿਆ ਇਤਿਹਾਸ , ਰਾਜ ਭਵਨ ਵਿਚ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀਆਰਓ:ਲਾਹੌਰ : ਇੱਕ ਸਿੱਖ ਵਿਅਕਤੀ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ (ਪੀਆਰਓ ) ਨਿਯੁਕਤ ਕੀਤਾ ਗਿਆ ਹੈ।

Pak Punjab governor Sikh Pawan Singh Arora PRO appointed ਇੱਕ ਸਿੱਖ ਵਿਅਕਤੀ ਨੇ ਪਾਕਿਸਤਾਨ 'ਚ ਰਚਿਆ ਇਤਿਹਾਸ , ਰਾਜ ਭਵਨ ਵਿਚ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀਆਰਓ

ਪਾਕਿਸਤਾਨ ਅਤੇ ਲਾਹੌਰ ਰਾਜ ਭਵਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ (ਪੀਆਰਓ ) ਲਾਇਆ ਗਿਆ ਹੋਵੇ।

Pak Punjab governor Sikh Pawan Singh Arora PRO appointed ਇੱਕ ਸਿੱਖ ਵਿਅਕਤੀ ਨੇ ਪਾਕਿਸਤਾਨ 'ਚ ਰਚਿਆ ਇਤਿਹਾਸ , ਰਾਜ ਭਵਨ ਵਿਚ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀਆਰਓ

ਰਾਜ ਭਵਨ ਦੀ ਜਾਣਕਾਰੀ ਅਨੁਸਾਰ ਪਵਨ ਸਿੰਘ ਅਰੋੜਾ ਨੂੰ ਇਸ ਅਹੁਦੇ 'ਤੇ ਲਗਾਇਆ ਗਿਆ ਹੈ ਅਤੇ ਉਸਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਪਵਨ ਸਿੰਘ ਅਰੋੜਾ ਦੀ ਨਿਯੁਕਤੀ ਦਾ ਐਲਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸ਼ੁੱਕਰਵਾਰ ਨੂੰ ਕੀਤਾ ਸੀ।

Pak Punjab governor Sikh Pawan Singh Arora PRO appointed ਇੱਕ ਸਿੱਖ ਵਿਅਕਤੀ ਨੇ ਪਾਕਿਸਤਾਨ 'ਚ ਰਚਿਆ ਇਤਿਹਾਸ , ਰਾਜ ਭਵਨ ਵਿਚ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀਆਰਓ

ਇਸ ਤੋਂ ਪਹਿਲਾਂ ਪਵਨ ਸਿੰਘ ਨਨਕਾਣਾ ਸਾਹਿਬ ਵਿਚ ਸੂਬਾ ਸਰਕਾਰ ਦੇ ਲੋਕ ਸੰਪਰਕ ਅਫ਼ਸਰ ਵਜੋਂ ਤਾਇਨਾਤ ਰਹੇ ਹਨ।ਉਹ ਇਸ ਤੋਂ ਪਹਿਲਾਂ ਇੱਕ ਰੱਦਿਓ ਅਤੇ ਇੱਕ ਟੀਵੀ ਚੈਨਲ ਦੇ ਹੋਸਟ ਵੀ ਰਹੇ ਹਨ। ਪਾਕਿਸਤਾਨ ਵਿਚ ਸਿੱਖ ਬਹੁਤ ਘੱਟ ਗਿਣਤੀ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਪੰਜਾਬ ਸੂਬੇ ਵਿਚ ਰਹਿੰਦੇ ਹਨ।

-PTCNews

Related Post