ਪਾਕਿ 'ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ

By  Shanker Badra July 25th 2019 05:02 PM -- Updated: July 25th 2019 05:11 PM

ਪਾਕਿ 'ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ :ਨਵੀਂ ਦਿੱਲੀ : ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਬਹੁਤ ਸਾਰੇ ਮੁਸਲਿਮ ਪਰਿਵਾਰ ਪਾਕਿਸਤਾਨ ਚਲੇ ਗਏ ਸਨ ਅਤੇ ਕੁੱਝ ਨੇ ਪੰਜਾਬ ਨੂੰ ਹੀ ਆਪਣਾ ਰਹਿਣ ਵਸੇਰਾ ਬਣਾ ਲਿਆ ਸੀ। ਇਸ ਦੌਰਾਨ ਦੇਸ਼ ਦੀ ਵੰਡ ਵੇਲੇ ਲਹਿੰਦੇ ਪੰਜਾਬ ਦੀ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ ਵੀ ਵੱਢ-ਟੁੱਕ, ਲੁੱਟਾਂ-ਖੋਹਾਂ ਤੇ ਧੀਆਂ-ਭੈਣਾਂ ਦੀ ਪੱਤ ਲੁੱਟਣ ਦਾ ਘਿਨਾਉਣਾ ਸਿਲਸਿਲਾ ਚੱਲ ਰਿਹਾ ਸੀ ਤਾਂ ਉਸ ਵਕਤ ਮਲੇਰਕੋਟਲਾ ਰਿਆਸਤ ਵਿੱਚ ਅਮਨ-ਅਮਾਨ ਰਿਹਾ।

 Pakistan relatives Malerkotla Young No homeland ,Mother Foreign Minister ਪਾਕਿ 'ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ

ਇਸ ਰਿਆਸਤ ਦੀ ਹਦੂਦ ਵਿੱਚ ਕੋਈ ਮਾੜੀ ਘਟਨਾ ਨਹੀਂ ਵਾਪਰੀ, ਜਿਸ ਕਾਰਨ ਮਲੇਰਕੋਟਲਾ ਰਿਆਸਤ ਨਾਲ ਲੱਗਦੀਆਂ ਨੇੜਲੀਆਂ ਰਿਆਸਤਾਂ ਵਿੱਚ ਵਸਦੇ ਬਹੁਤ ਸਾਰੇ ਮੁਸਲਿਮ ਪਰਿਵਾਰਾਂ ਨੇ ਪਾਕਿਸਤਾਨ ਜਾਣ ਦੀ ਬਜਾਇ ਮਲੇਰਕੋਟਲਾ ਸ਼ਹਿਰ ਵਿੱਚ ਪਨਾਹ ਨੂੰ ਤਰਜੀਹ ਦਿੱਤੀ ਅਤੇ ਕੁੱਝ ਪਾਕਿਸਤਾਨ ਚਲੇ ਗਏ। ਜਦੋਂ ਦੋਵੇਂ ਪਾਸੇ ਟਿਕ-ਟਿਕਾਅ ਹੋਇਆ ਤਾਂ ਵਿੱਛੜੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਤਾਂਘ ਦੋਵੇਂ ਪਾਸੇ ਜ਼ੋਰ ਫੜਨ ਲੱਗੀ ਅਤੇ ਫਿਰ ਦੋਵੇਂ ਪਾਸੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋਇਆ।

Pakistan relatives Malerkotla Young No homeland ,Mother Foreign Minister ਪਾਕਿ 'ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ

ਇਸੇ ਤਰ੍ਹਾਂ ਮਲੇਰਕੋਟਲਾ ਦਾ ਇੱਕ 31 ਸਾਲਾਂ ਨੌਜਵਾਨ 2003 ਵਿੱਚ ਪਾਕਿਸਤਾਨ ਦਾ ਵੀਜ਼ਾ ਲਗਵਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿ ਗਿਆ ਸੀ। ਉਸ਼ ਦਾ ਵੀਜ਼ਾ ਸਿਰਫ ਇਕ ਮਹੀਨੇ ਦਾ ਸੀ ਪਰ ਵੀਜ਼ਾ ਖ਼ਤਮ ਹੋਣ 'ਤੇ ਵੀ ਨੌਜਵਾਨ ਵਾਪਸ ਨਹੀਂ ਆਇਆ। ਪਾਕਿਸਤਾਨ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ,ਜਿਸ ਨੂੰ 13 ਸਾਲਾਂ ਦੀ ਸਜ਼ਾ ਹੋ ਗਈ ਸੀ ਤੇ ਹੁਣ ਤੱਕ ਉਸ਼ ਨੂੰ ਜੇਲ ਵਿੱਚ ਬੰਦ ਰੱਖਿਆ ਗਿਆ ਹੈ।

Pakistan relatives Malerkotla Young No homeland ,Mother Foreign Minister ਪਾਕਿ 'ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :2 ਦੋਸਤਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ , ਸੋਗ ‘ਚ ਡੁੱਬਾ ਪਰਿਵਾਰ

ਮਲੇਰਕੋਟਲਾ ਦੀ ਰਹਿਣ ਵਾਲੀ ਬਜ਼ੁਰਗ ਔਰਤ ਆਪਣੇ ਬੇਟੇ ਦੀ 16 ਸਾਲ ਤੋਂ ਉਡੀਕ ਕਰ ਰਹੀ ਹੈ।ਇਸ ਦੌਰਾਨ 90 ਸਾਲ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਮਿਲਣ ਲਈ ਭਾਰਤ ਸਰਕਾਰ ਨੂੰ ਵੀ ਫ਼ਰਿਆਦ ਲਗਾ ਚੁੱਕੀ ਹੈ ਤੇ ਹੁਣ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਤੱਕ ਪਹੁੰਚ ਕੀਤੀ ਹੈ।ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਬਜ਼ੁਰਗ ਔਰਤ ਨੂੰ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨਾਲ ਮਿਲਾਇਆ ਹੈ ਅਤੇ ਵਿਦੇਸ਼ ਮੰਤਰੀ ਨੇ ਮਦਦ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਗੁਰਜੀਤ ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਪਤਾ ਕਰਵਾਇਆ ਹੈ ਕਿ ਲੜਕਾ ਅਜੇ ਜਿਉਂਦਾ ਹੈ ਅਤੇ ਪਾਕਿਸਤਾਨ ਜੇਲ੍ਹ ਵਿੱਚ ਬੰਦ ਹੈ।

-PTCNews

Related Post