ਪਾਕਿਸਤਾਨ ਨੇ ਭਾਰਤ ਦੀ ਸਰਹੱਦ 'ਚ ਰੇਕੀ ਕਰਨ ਲਈ ਭੇਜਿਆ ਡਰੋਨ, BSF ਨੇ ਮਾਰ ਡਿਗਾਇਆ

By  Shanker Badra June 20th 2020 12:48 PM

ਪਾਕਿਸਤਾਨ ਨੇ ਭਾਰਤ ਦੀ ਸਰਹੱਦ 'ਚ ਰੇਕੀ ਕਰਨ ਲਈ ਭੇਜਿਆ ਡਰੋਨ, BSF ਨੇ ਮਾਰ ਡਿਗਾਇਆ:ਜੰਮੂ-ਕਸ਼ਮੀਰ : ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤੀ ਸੀਮਾ 'ਚ ਰੇਕੀ ਕਰਨ ਦੇ ਮਕਸਦ ਨਾਲ ਭੇਜੇ ਗਏ ਪਾਕਿਸਤਾਨੀ ਡਰੋਨ ਨੂੰ ਬੀਐੱਸਐੱਫ ਨੇ ਮਾਰ ਡਿਗਾਇਆ ਹੈ।  ਦੱਸਿਆ ਜਾ ਰਿਹਾ ਹੈ ਕਿ ਡ੍ਰੋਨ 'ਚ ਕੁਝ ਹਥਿਆਰ ਵੀ ਬੰਨ੍ਹੇ ਹੋਏ ਸਨ।

ਜਾਣਕਾਰੀ ਅਨੁਸਾਰ ਹੀਰਾਨਗਰ ਸੈਕਟਰ ਦੇ ਰਠੁਆ ਪਿੰਡ 'ਚ ਅੱਜ ਸਵੇਰੇ  5 ਵਜੇ ਦੇ ਕਰੀਬ ਇਸਨੂੰ ਜਵਾਨਾਂ ਨੇ  ਦੇਖਿਆ ਸੀ , ਜਿਸ ਮਗਰੋਂ ਜਵਾਨਾਂ ਨੇ ਇਸ ਪਾਕਿਸਤਾਨੀ ਡਰੋਨ ਨੂੰ ਮਾਰ ਮੁਕਾਇਆ ਹੈ। ਪਾਕਿਸਤਾਨ ਪਿਛਲੇ ਸਮੇਂ ਤੋਂ ਡਰੋਨ ਦਾ ਕਾਫੀ ਇਸਤੇਮਾਲ ਕਰ ਰਿਹਾ ਹੈ।

 Pakistan send Reiki drone to border of India, shot down by BSF ਪਾਕਿਸਤਾਨ ਨੇ ਭਾਰਤ ਦੀ ਸਰਹੱਦ 'ਚ ਰੇਕੀ ਕਰਨ ਲਈ ਭੇਜਿਆ ਡਰੋਨ, BSF ਨੇ ਮਾਰ ਡਿਗਾਇਆ

ਇਸ ਤੋਂ ਕੁਝ ਦਿਨ ਪਹਿਲਾਂ ਵੀ ਪੰਜਾਬ 'ਚ ਸਰਹੱਦ 'ਤੇ ਇੱਕ ਪਾਕਿਸਤਾਨੀ ਡਰੋਨ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਓਧਰ ਐੱਲਓਸੀ 'ਤੇ ਵੀ ਪਾਕਿ ਵੱਲੋਂ ਪਿਛਲੇ ਕੁਝ ਦਿਨਾਂ 'ਚ ਲਗਾਤਾਰ ਫਾਇਰਿੰਗ ਹੋ ਰਹੀ ਹੈ। ਇਸ ਨਾਲ ਐੱਲਓਸੀ 'ਤੇ ਮਾਹੌਲ ਕਾਫੀ ਤਣਾਅਪੂਰਨ ਹੈ।

ਦੱਸ ਦੇਈਏ ਕਿ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ, ਜਿਸ ਵਿਚ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਅਤੇ 4 ਜਵਾਨ ਪੰਜਾਬ ਦੇ ਸ਼ਹੀਦ ਹੋ ਗਏ ਹਨ। ਇਸ ਹਿੰਸਕ ਝੜਪ ਤੋਂ ਬਾਅਦ ਹਰ ਪਾਸੇ ਚੌਕਸੀ ਵਧਾ ਦਿੱਤੀ ਗਈ ਹੈ।

-PTCNews

Related Post