ਪਾਕਿਸਤਾਨ ਦੀ ਵੱਡੀ ਸਾਜਿਸ਼ , ਪੰਜਾਬ ਪੁਲਿਸ ਨੇ ਫੜੇ 2 ਹੋਰ ਡਰੋਨ : DGP ਗੁਪਤਾ

By  Shanker Badra January 10th 2020 07:21 PM

ਪਾਕਿਸਤਾਨ ਦੀ ਵੱਡੀ ਸਾਜਿਸ਼ , ਪੰਜਾਬ ਪੁਲਿਸ ਨੇ ਫੜੇ 2 ਹੋਰ ਡਰੋਨ :DGP ਗੁਪਤਾ:ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਪਾਕਿਸਤਾਨ ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਅਗਸਤ ਅਤੇ ਸਤੰਬਰ ਤੋਂ ਬਾਅਦ ਅੱਜ ਦੋ ਹੋਰ ਡਰੋਨ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇੱਕ ਡਰੋਨ ਭਾਰਤ-ਪਾਕਿ ਸਰਹੱਦ ਅਤੇ ਦੂਜਾ ਕਰਨਾਲ (ਹਰਿਆਣਾ) ਤੋਂ ਫੜਿਆ ਗਿਆ ਹੈ।

Pakistan side Send Two more drones , Weapons And Cash Recovered : DGP Gupta ਪਾਕਿਸਤਾਨ ਦੀ ਵੱਡੀ ਸਾਜਿਸ਼ , ਪੰਜਾਬ ਪੁਲਿਸ ਨੇ ਫੜੇ 2 ਹੋਰ ਡਰੋਨ :DGP ਗੁਪਤਾ

ਉਨ੍ਹਾਂ ਕਿਹਾ ਕਿ ਦੋਵੇਂ ਡਰੋਨ ਚਾਈਨਾ ਮੇਡ ਹਨ ਅਤੇ ਇਨ੍ਹਾਂ 'ਚੋਂ 12 ਬੈਟਰੀਆਂ, ਹਥਿਆਰ ਅਤੇ 6 ਲੱਖ 22 ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਡੀ.ਜੀ.ਪੀ. ਨੇ ਇਨ੍ਹਾਂ ਡਰੋਨਾਂ ਦੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਦਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਤਿੰਨ ਵਿਅਕਤੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ 'ਚੋਂ ਇੱਕ ਆਰਮੀ ਨਾਇਕ ਅਤੇ ਦੋ ਨਸ਼ਾ ਤਸਕਰ ਹਨ।

Pakistan side Send Two more drones , Weapons And Cash Recovered : DGP Gupta ਪਾਕਿਸਤਾਨ ਦੀ ਵੱਡੀ ਸਾਜਿਸ਼ , ਪੰਜਾਬ ਪੁਲਿਸ ਨੇ ਫੜੇ 2 ਹੋਰ ਡਰੋਨ :DGP ਗੁਪਤਾ

ਭਾਰਤ-ਪਾਕਿ ਸਰਹੱਦ ਉੱਤੇ ਤਰਨਤਾਰਨ ਸੈਕਟਰ ਤੋਂ ਪੰਜਾਬ ਪੁਲਿਸ ਨੇ ਡਰੋਨ ਦੇ ਨਾਲ ਲੱਖਾਂ ਦੀ ਕਰੰਸੀ, ਵਾਕੀ-ਟਾਕੀ ਅਤੇ ਬੈਟਰੀਆਂ ਬਰਾਮਦ ਦੀਆਂ ਹਨ। ਪੰਜਾਬ ਪੁਲਿਸ ਦੇ ਮੁਤਾਬਕ ਜੰਮੂ-ਕਸ਼ਮੀਰ ਤੋਂ 370 ਹਟਣ ਤੋਂ ਬਾਅਦ ਪਾਕਿਸਤਾਨ ਵਲੋਂ ਅਤਿਵਾਦੀਆਂ ਨੇ ਡਰੋਨ ਨਾਲ ਹਥਿਆਰ ਭੇਜਣ ਦਾ ਨਵਾਂ ਰਸਤਾ ਅਤੇ ਤਰੀਕਾ ਅਪਣਾਇਆ ਹੈ।

Pakistan side Send Two more drones , Weapons And Cash Recovered : DGP Gupta ਪਾਕਿਸਤਾਨ ਦੀ ਵੱਡੀ ਸਾਜਿਸ਼ , ਪੰਜਾਬ ਪੁਲਿਸ ਨੇ ਫੜੇ 2 ਹੋਰ ਡਰੋਨ :DGP ਗੁਪਤਾ

ਸੂਤਰਾਂ ਦੇ ਮੁਤਾਬਿਕ ਪਾਕਿਸਤਾਨ ਪ੍ਰੀ-ਗਰਾਉਂਡ ਡਰੋਨ ਦੇ ਜਰੀਏ ਸਰਹੱਦ ਪਾਰ ਤੋਂ ਅਤਿਵਾਦੀ ਹਮਲੇ ਦੀ ਨਵੀਂ ਸਾਜਿਸ਼ ਕਰ ਸਕਦਾ ਹੈ। ਇਸ ਵਿੱਚ ਰੇਡੀਓ ਫਰੀਕਵੇਂਸੀ ਜਾਂ ਜੀਪੀਐਸ ਤਕਨੀਕ ਨਹੀਂ ਹੁੰਦੀ ਹੈ। ਇਹ ਪ੍ਰੀ ਪ੍ਰੋਗਰਾਮ ਮੋੜ 'ਤੇ ਕੰਮ ਕਰਦਾ ਹੈ, ਜੋ ਉੱਡਣ ਤੋਂ ਬਾਅਦ ਆਪਣਾ ਸੰਪਰਕ ਛੱਡ ਦਿੰਦਾ ਹੈ ਅਤੇ ਟਾਰਗੇਟ ਨੂੰ ਨਿਸ਼ਾਨਾ ਬਣਾਉਂਦਾ ਹੈ।

-PTCNews

Related Post