ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਕ੍ਰਿਸ਼ਨਾ ਘਾਟੀ 'ਚ ਕੀਤੀ ਗੋਲੀਬਾਰੀ

By  Shanker Badra February 28th 2019 10:11 AM

ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਕ੍ਰਿਸ਼ਨਾ ਘਾਟੀ 'ਚ ਕੀਤੀ ਗੋਲੀਬਾਰੀ:ਸ਼੍ਰੀਨਗਰ : ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ।ਪਾਕਿਸਤਾਨ ਨੇ ਅੱਜ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਅੱਜ ਸਵੇਰੇ ਕਰੀਬ 6 ਵਜੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਮਜ਼ਬੂਤੀ ਨਾਲ ਉਸ ਦਾ ਮੁਕਾਬਲਾ ਕੀਤਾ ਹੈ।

Pakistan today again Jammu and Kashmir Krishna valley Shoot firing ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਕ੍ਰਿਸ਼ਨਾ ਘਾਟੀ 'ਚ ਕੀਤੀ ਗੋਲੀਬਾਰੀ

ਇਸ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਵਿਚਕਾਰ ਬਣੇ ਤਣਾਅ ਕਾਰਨ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ 'ਤੇ ਲੋਕ ਡਰ ਦੇ ਸਾਏ ਵਿਚ ਹਨ।ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਸਰਹੱਦ 'ਤੇ ਗੋਲੀਬਾਰੀ ਕੀਤੀ ਸੀ।

Pakistan today again Jammu and Kashmir Krishna valley Shoot firing ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਕ੍ਰਿਸ਼ਨਾ ਘਾਟੀ 'ਚ ਕੀਤੀ ਗੋਲੀਬਾਰੀ

ਦੱਸ ਦੇਈਏ ਕਿ ਬੀਤੇ ਕੱਲ ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ ਮਿੱਗ-21 ਦੇ ਹਾਦਸਾਗ੍ਰਸਤ ਹੋ ਗਿਆ ਹੈ।ਇਸ ਹਾਦਸੇ 'ਚ 2 ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਇੱਕ ਪਾਇਲਟ ਲਾਪਤਾ ਹੈ।

-PTCNews

Related Post