ਭਾਰਤ- ਪਾਕਿ ਸਰਹੱਦ 'ਤੇ ਦਿਖਾਈ ਦਿੱਤੀ ਪਾਕਿਸਤਾਨੀ ਡਰੋਨ ਦੀ ਹਲਚਲ , BSF ਜਵਾਨਾਂ ਨੇ ਕੀਤੀ ਫਾਇਰਿੰਗ

By  Shanker Badra September 17th 2021 10:05 AM

ਗੁਰਦਾਸਪੁਰ : ਦੇਰ ਰਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 10 ਬਟਾਲੀਅਨ ਦੀ ਬੀਓਪੀ ਸਹਾਰਨਪੁਰ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਬੀ.ਐੱਸ.ਐਫ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਡਰੋਨ ਦੇਖਿਆ ਤਾਂ ਤੁਰੰਤ ਕੀਤੀ ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ।

ਭਾਰਤ- ਪਾਕਿ ਸਰਹੱਦ 'ਤੇ ਦਿਖਾਈ ਦਿੱਤੀ ਪਾਕਿਸਤਾਨੀ ਡਰੋਨ ਦੀ ਹਲਚਲ , BSF ਜਵਾਨਾਂ ਨੇ ਕੀਤੀ ਫਾਇਰਿੰਗ

ਦੱਸਣਯੋਗ ਹੈ ਕਿ ਰੈਡ ਅਲਰਟ ਜਾਰੀ ਹੋਣ ਕਾਰਨ ਬੀਐਸਐਫ ਦੇ ਜਵਾਨ ਭਾਰਤੀ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ, ਜਿਸ ਦੀ ਮਿਸਾਲ ਵਜੋਂ ਵੀਰਵਾਰ ਰਾਤ 9 ਵਜੇ ਦੇ ਕਰੀਬ 10 ਬਟਾਲੀਅਨ ਦੀ ਬੀ.ਓ.ਪੀ ਸਹਾਰਨਪੁਰ ਦੇ ਮੁਸਤੈਦ ਜਵਾਨਾਂ ਵੱਲੋਂ ਭਾਰਤ- ਪਾਕਿ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਨੂੰ ਉੱਡਦਾ ਵੇਖਿਆ ਗਿਆ, ਜਿੱਥੇ ਤਰੁੰਤ ਬੀਐਸਐਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ 'ਤੇ ਤਿੰਨ ਦੇ ਕਰੀਬ ਫਾਇਰ ਕੀਤੇ ਗਏ।

ਭਾਰਤ- ਪਾਕਿ ਸਰਹੱਦ 'ਤੇ ਦਿਖਾਈ ਦਿੱਤੀ ਪਾਕਿਸਤਾਨੀ ਡਰੋਨ ਦੀ ਹਲਚਲ , BSF ਜਵਾਨਾਂ ਨੇ ਕੀਤੀ ਫਾਇਰਿੰਗ

ਇਸ ਸੰਬੰਧੀ ਜਦੋਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਵੇਖੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ ਹੈ ਅਤੇ ਇਸ ਖੇਤਰ ਵਿੱਚ ਬੀਐਸਐਫ ਵੱਲੋਂ ਨਾਕੇਬੰਦੀ ਕਰਕੇ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਬੀਐਸਐਫ ਦੇ ਜਵਾਨ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਵਚਨਬੱਧ ਹਨ।

ਭਾਰਤ- ਪਾਕਿ ਸਰਹੱਦ 'ਤੇ ਦਿਖਾਈ ਦਿੱਤੀ ਪਾਕਿਸਤਾਨੀ ਡਰੋਨ ਦੀ ਹਲਚਲ , BSF ਜਵਾਨਾਂ ਨੇ ਕੀਤੀ ਫਾਇਰਿੰਗ

ਭਾਰਤ -ਪਾਕਿ ਸਰਹੱਦ 'ਤੇ ਡਰੋਨ ਦੀ ਹਿਲਜੁਲ ਰੁਕਣ ਦਾ ਨਾਂਮ ਨਹੀਂ ਲੈ ਰਹੀ, ਜਿੱਥੇ ਬੀਤੇ ਦਿਨੀਂ ਡੀਜੀਪੀ ਪੰਜਾਬ ਵਲੋਂ ਅਜਨਾਲਾ ਦੇ ਪੈਟਰੋਲ ਪੰਪ 'ਤੇ ਹੋਏ ਬਲਾਸਟ ਸੰਬੰਧੀ ਇਸ ਪਿੱਛੇ ਸਰਹੱਦ ਪਾਰ ਗਵਾਂਢੀ ਮੁਲਕ ਵੱਲੋਂ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਕਾਰਨ ਦੱਸਿਆ ਜਾ ਰਿਹਾ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਸਰਹੱਦ 'ਤੇ ਡਰੋਨ ਦੀ ਹਿਲਜੁਲ ਹੋਣ ਅਤੇ ਕਰੀਬ ਪਿਛਲੇ 40 ਦਿਨਾਂ 'ਚ ਚਾਰ ਵੱਡੀਆਂ ਘਟਨਾਵਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪੰਜਾਬ 'ਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਗਏ ਸੀ।

ਭਾਰਤ- ਪਾਕਿ ਸਰਹੱਦ 'ਤੇ ਦਿਖਾਈ ਦਿੱਤੀ ਪਾਕਿਸਤਾਨੀ ਡਰੋਨ ਦੀ ਹਲਚਲ , BSF ਜਵਾਨਾਂ ਨੇ ਕੀਤੀ ਫਾਇਰਿੰਗ

ਜਿਸ ਤੋਂ ਬਾਅਦ ਇਕ ਵਾਰ ਫਿਰ ਬੀਤੀ ਰਾਤ ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 10 ਬਟਾਲੀਅਨ ਦੀ ਬੀਓਪੀ ਸਹਾਰਨ ਤੇ ਤਾਇਨਾਤ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਵੱਲੋਂ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵਾਪਿਸ ਪਕਿਸਤਾਨ ਵਾਲੇ ਪਾਸੇ ਚਲਾ ਗਿਆ ਪਰ ਜਵਾਨਾਂ ਅਤੇ ਜਾਂਚ ਏਜੇਂਸੀਆਂ ਵਲੋਂ ਇਲਾਕੇ ਦੀ ਛਾਣਬੀਣ ਜਾਰੀ ਹੈ। ਦੱਸਣਯੋਗ ਹੈ ਕਿ ਰੈਡ ਅਲਰਟ (Red Alert) ਹੋਣ ਕਾਰਨ BSF ਦੇ ਜਵਾਨ ਭਾਰਤੀ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ।

-PTCNews

Related Post