ਰੇਲ-ਬੱਸ ਹਾਦਸੇ 'ਚ ਮਾਰੇ ਗਏ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 1 ਕਰੋੜ ਦੇਵੇਗਾ ਪਾਕਿਸਤਾਨ

By  Shanker Badra July 9th 2020 12:48 PM

ਰੇਲ-ਬੱਸ ਹਾਦਸੇ 'ਚ ਮਾਰੇ ਗਏ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 1 ਕਰੋੜ ਦੇਵੇਗਾ ਪਾਕਿਸਤਾਨ:ਇਸ‍ਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਨੇ ਬੁੱਧਵਾਰ ਨੂੰ ਉਨ੍ਹਾਂ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਪਿਛਲੇ ਹਫ਼ਤੇ ਟਰੇਨ-ਬੱਸ ਦੀ ਟੱਕਰ 'ਚ ਮੌਤ ਹੋ ਗਈ ਸੀ।

ਜਾਣਕਾਰੀ ਅਨੁਸਾਰ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਵਜ਼ੀਰ ਜ਼ਦਾ ਨੇ ਇਹ ਐਲਾਨ ਭਾਈ ਜੋਗਾ ਸਿੰਘ ਗੁਰਦੁਆਰੇ ਦੀ ਆਪਣੀ ਯਾਤਰਾ ਦੌਰਾਨ ਕੀਤਾ ਅਤੇ ਸਿੱਖ ਸ਼ਰਧਾਲੂਆਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Pakistan's KPK Govt Announces Rs 1 Cr Financial Aid Package for Sikhs Killed in Train-bus Accident ਰੇਲ-ਬੱਸ ਹਾਦਸੇ 'ਚ ਮਾਰੇ ਗਏ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 1 ਕਰੋੜ ਦੇਵੇਗਾ ਪਾਕਿਸਤਾਨ

ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ -ਪੰਜ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਭਾਰਤ ਵਿਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਪਰਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

Pakistan's KPK Govt Announces Rs 1 Cr Financial Aid Package for Sikhs Killed in Train-bus Accident ਰੇਲ-ਬੱਸ ਹਾਦਸੇ 'ਚ ਮਾਰੇ ਗਏ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 1 ਕਰੋੜ ਦੇਵੇਗਾ ਪਾਕਿਸਤਾਨ

ਦੱਸ ਦੇਈਏ ਕਿ ਪਾਕਿਸਤਾਨ ਦੇ ਸ਼ੇਖੁਪੁਰਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇੱਕ ਟਰੇਨ ਅਤੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਟੱਕਰ  ਹੋ ਗਈ ਸੀ। ਇਸ 'ਚ 21 ਸਿੱਖ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ।

-PTCNews

Related Post