ਪੰਜਾਬ 'ਚੇ ਗੈਂਗਸਟਰਾਂ 'ਤੇ ਹੈ ਖਤਰੇ ਦਾ ਸਾਇਆ!

By  Joshi November 9th 2017 12:38 PM

Pakoka Punjab to curb gangsters: ਪੰਜਾਬ ਦੇ ਕਈ ਨੌਜਵਾਨ ਗਲਤ ਰਾਹੇ ਪੈ ਕੇ ਗੁੰਡਾਗਰਦੀ ਦਾ ਰਾਹ ਚੁਣ ਲੈਂਦੇ ਹਨ ਅਤੇ ਗੈਂਗਸਟਰਾਂ ਦੇ ਗਰੁੱਪ 'ਚ ਸ਼ਾਮਿਲ ਹੋ ਕੇ ਆਪਣੀ ਜ਼ਿੰਦਗੀ ਬਰਬਾਦੀ ਵੱਲ ਨੂੰ ਤੋਰ ਲੇਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਵੱਧ ਰਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਰਹੀਆਂ ਹਨ। ਇਸ ਸਭ 'ਤੇ ਨਕੇਲ ਕੱਸਣ ਲਈ ਕੈ. ਅਮਰਿੰਦਰ ਸਿੰਘ ਵਲੋਂ 'ਪਕੋਕਾ' ਨੂੰ ਛੇਤੀ ਹੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

Pakoka Punjab to curb gangsters : ਪੰਜਾਬ 'ਚੇ ਗੈਂਗਸਟਰਾਂ 'ਤੇ ਹੈ ਖਤਰੇ ਦਾ ਸਾਇਆ!ਇਹ ਕਾਨੂੰਨ ਮਹਾਰਾਸ਼ਟਰ ਦੇ 'ਮਕੋਕਾ' ਐਕਟ ਦੀ ਤਰਜ਼ 'ਤੇ ਬਣਿਆ ਹੈ ਜਿਸਦਾ ਭਾਵ ਹੈ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕ।

ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਨਾਲ ਗੈਂਗਸਟਰ ਕਲਚਰ ਅਤੇ ਨਸ਼ੇ 'ਤੇ ਵੀ ਪੂਰੀ ਤਰ੍ਹਾਂ ਲਗਾਮ ਲੱਗ ਸਕਦੀ ਹੈ।

Pakoka Punjab to curb gangsters: ਪੰਜਾਬ ਦੇ ਖਤਰਨਾਕ ਗਿਰੋਹਾਂ ਦਾ ਪੰਜਾਬ ਪੁਲਸ ਦੇ ਵੱਖ-ਵੱਖ ਵਿੰਗਾਂ ਵਲੋਂ ਟ੍ਰੇਸ ਕਰਕੇ ਪੂਰਾ ਬਿਓਰਾ ਤਿਆਰ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ 'ਚ ੫੭ ਗਿਰੋਹਾਂ ਦੇ ੪੨੩ ਮੈਂਬਰ ਹੋ ਸਕਦੇ ਹਨ।

Pakoka Punjab to curb gangsters : ਪੰਜਾਬ 'ਚੇ ਗੈਂਗਸਟਰਾਂ 'ਤੇ ਹੈ ਖਤਰੇ ਦਾ ਸਾਇਆ!ਇਹਨਾਂ ਗੈਂਗਸਟਰਾਂ ਬਾਰੇ ਜਾਣਕਾਰੀ ਦੀ ਇੱਕ ਬੁੱਕਲੈਟ ਤਿਆਰ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ।

ਕੀ ਹੈ ਕਾਨੂੰਨ 'ਪਕੋਕਾ'? - Pakoka Punjab to curb gangsters

ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਨੂੰ ਗੁੰਡਾਗਰਦੀ ਅਤੇ ਅਪਰਾਧਾਂ 'ਤੇ ਕਾਬੂ ਪਾਉਣ ਲਾਗੂ ਕਰਨ ਦੀ ਤਿਆਰੀ ਹੈ। 'ਪਕੋਕਾ' ਲਾਗੂ ਹੋਣ ਮਗਰੋਂ ਐਕਟ ਤਹਿਤ ਤੈਅ ਰੈਂਕ ਦੇ ਪੁਲਸ ਅਧਿਕਾਰੀ ਦੀ ਮੌਜੂਦਗੀ 'ਚ ਜੇਕਰ ਸੋਧੀ ਆਪਣਾ ਗੁਨਾਹ ਕਬੂਲਦਾ ਹੈ ਤਾਂ ਉਹ ਅਦਾਲਤ 'ਚ ਮੰਨਣਯੋਗ ਹੋਵੇਗਾ।

ਸਰਕਾਰ ਅਪਰਾਧੀ ਨੂੰ ਇਕ ਜਾਂ ਦੋ ਸਾਲ ਤਕ ਬਿਨਾਂ ਜ਼ਮਾਨਤ ਨਜ਼ਰਬੰਦ ਰੱਖ ਸਕੇਗੀ ਅਤੇ ਕਿਸੇ ਵੀ ਦੋਸ਼ੀ ਵਲੋਂ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਸਾਹਮਣੇ ਦਿੱਤੇ ਗਏ ਇਕਬਾਲੀਆ ਬਿਆਨ ਨੂੰ ਹੀ ਸਹੀ ਮੰਨਣ ਦੀ ਵੀ ਧਾਰਾ ਹੋਵੇਗੀ।

ਬੰਦ ਕਮਰੇ 'ਚ ਅਦਾਲਤੀ ਕਾਰਵਾਈ ਕਰਨ ਦਾ ਅਧਿਕਾ ਵੀ ਮਿਲ ਸਕੇਗਾ।

ਦੋਸ਼ੀ ਦਾ ਗੁਨਾਹ ਸਾਬਤ ਹੋਣ ਮਗਰੋਂ ਵੱਧ ਤੋਂ ਵੱਧ ਕੈਦ ਜਾਂ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਤੋਂ ਉਮਰ ਕੂਦ ਵੀ ਹੋ ਸਕੇਗੀ।

ਇਲੈਕਟ੍ਰਾਨਿਕ ਸਬੂਤਾਂ ਨੂੰ ੧੦ ਸਾਲ ਤਕ ਗਵਾਹ ਵਜੋਂ ਮੰਨਣ ਦੀ ਵੀ ਵਿਵਸਥਾ ਹੋਵੇਗੀ।

—PTC News

Related Post