ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ

By  Joshi September 21st 2018 08:29 PM

ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ

ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਹੋਵੇਗੀ ਗਿਣਤੀ

ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ

ਫਾਜ਼ਿਲਕਾ 21 ਸਤੰਬਰ

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ 19 ਸਤੰਬਰ ਨੂੰ ਪੰਚਾਇਤ ਸਮਿਤੀ  ਅਤੇ ਜ਼ਿਲਾ ਪ੍ਰੀਸ਼ਦ ਲਈ ਪਈਆਂ ਵੋਟਾਂ  ਦੀ ਗਿਣਤੀ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆ ਹਨ। ਇਨਾਂ ਵੋਟਾਂ ਦੀ ਗਿਣਤੀ  ਜ਼ਿਲੇ ਵਿੱਚ ਬਣਾਏ ਗਏ ਤਿੰਨ ਵੱਖ-ਵੱਖ ਕਾਊਂਟਿੰਗ ਸੈਂਟਰਾਂ ਵਿਖੇ 22 ਸਤੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਲੋੜੀਂਦੇ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਦੇ 108 ਅਤੇ ਜ਼ਿਲਾ ਪ੍ਰੀਸ਼ਦ ਦੇ 15 ਜੋਨਾ ਲਈ ਪਈਆਂ ਵੋਟਾਂ ਲਈ ਤਿੰਨ ਕਾਊਂਟਿੰਗ ਸੈਂਟਰ ਅਬੋਹਰ, ਜਲਾਲਾਬਾਦ ਅਤੇ ਫਾਜ਼ਿਲਕਾ ਵਿਖੇ ਸਥਾਪਿਤ ਕੀਤੇ ਗਏ ਹਨ। ਬਲਾਕ ਅਰਨੀਵਾਲਾ ਤੇ ਬਲਾਕ ਫਾਜ਼ਿਲਕਾ ਦੀ ਗਿਣਤੀ ਐਸ.ਕੇ.ਡੀ.ਏ.ਵੀ ਸਕੂਲ ਪੈਂਚਾ ਵਾਲੀ, ਅਬੋਹਰ ਅਤੇ ਖੂਈਆਂ ਸਰਵਰ ਬਲਾਕ ਦੀ ਗਿਣਤੀ ਡੀ.ਏ.ਵੀ ਕਾਲਜ ਅਬੋਹਰ ਅਤੇ ਜਲਾਲਾਬਾਦ ਬਲਾਕ ਦੀ ਗਿਣਤੀ ਆਈ.ਟੀ.ਆਈ ਜਲਾਲਾਬਾਦ ਵਿਖੇ ਸਥਾਪਿਤ ਕੀਤੇ ਕਾਊਂਟਿੰਗ ਸੈਂਟਰਾਂ ਵਿਖੇ ਹੋਵੇਗੀ। ਪੰਚਾਇਤ ਸਮਿਤੀ ਲਈ 273 ਅਤੇ ਜ਼ਿਲਾ ਪਰਿਸ਼ਦ ਲਈ 38 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਸੀ।

ਜ਼ਿਲਾ ਨੋਡਲ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਤੀਸ਼ ਚੰਦਰ ਨੇ ਦੱਸਿਆ ਕਿ ਉਨਾਂ ਦੱਸਿਆ ਕਿ ਸਾਰੇ ਕਾਊਂਟਿੰਗ ਸੈਂਟਰਾਂ ਵਿਖੇ 10-10 ਟੇਬਲ ਲਗਾਏ ਗਏ ਹਨ।  ਬਲਾਕ ਸਮਿਤੀ ਅਤੇ ਜ਼ਿਲਾ ਪਰਿਸ਼ਦ ਦੀ ਗਿਣਤੀ ਨਾਲੋ-ਨਾਲ ਕੀਤੀ ਜਾਵੇਗੀ।

Related Post