ਪੰਚਾਇਤੀ ਚੋਣਾਂ: ਅੱਜ ਨਾਮਜ਼ਦਗੀਆਂ ਲਈਆਂ ਜਾ ਸਕਣਗੀਆਂ ਵਾਪਸ, ਚੋਣ ਨਿਸ਼ਾਨ ਵੀ ਹੋਣਗੇ ਅਲਾਟ

By  Jashan A December 21st 2018 10:43 AM

ਪੰਚਾਇਤੀ ਚੋਣਾਂ: ਅੱਜ ਨਾਮਜ਼ਦਗੀਆਂ ਲਈਆਂ ਜਾ ਸਕਣਗੀਆਂ ਵਾਪਸ, ਚੋਣ ਨਿਸ਼ਾਨ ਵੀ ਹੋਣਗੇ ਅਲਾਟ,ਚੰਡੀਗੜ੍ਹ; ਸੂਬੇ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਜਿਸ ਦੌਰਾਨ ਸੂਬੇ ਭਰ 'ਚ ਵਿਰੋਧੀ ਧਿਰਾਂ ਇਕ ਦੂਸਰੇ 'ਤੇ ਨਿਸ਼ਾਨਾ ਸਾਧ ਰਹੀਆਂ ਹਨ।

Panchayat elections 2018 ਪੰਚਾਇਤੀ ਚੋਣਾਂ: ਅੱਜ ਨਾਮਜ਼ਦਗੀਆਂ ਲਈਆਂ ਜਾ ਸਕਣਗੀਆਂ ਵਾਪਸ, ਚੋਣ ਨਿਸ਼ਾਨ ਵੀ ਹੋਣਗੇ ਅਲਾਟ

ਚਾਹਵਾਨ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕਿਆਂ 'ਚ ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਜਿਸ ਦੌਰਾਨ ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਨਾਲ ਹੀ ਅੱਜ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ।

ਹੋਰ ਪੜ੍ਹੋ: ’84 ਸਿੱਖ ਕਤਲੇਆਮ ਮਾਮਲਾ: ਦੋਸ਼ੀ ਸੱਜਣ ਕੁਮਾਰ ਦੀ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਦੱਸ ਦੇਈਏ ਕਿ ਪੰਚਾਇਤੀ ਚੋਣਾਂ ‘ਚ ਸਰਪੰਚੀ ਲਈ ਕੁੱਲ 48111 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ ਅਤੇ ਪੰਚਾਂ ਦੇ ਅਹੁਦਿਆਂ ਲਈ ਕੁੱਲ 1,62,383 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ।

Panchayat elections 2018 ਪੰਚਾਇਤੀ ਚੋਣਾਂ: ਅੱਜ ਨਾਮਜ਼ਦਗੀਆਂ ਲਈਆਂ ਜਾ ਸਕਣਗੀਆਂ ਵਾਪਸ, ਚੋਣ ਨਿਸ਼ਾਨ ਵੀ ਹੋਣਗੇ ਅਲਾਟ

ਜ਼ਿਕਰਯੋਗ ਹੈ ਕਿ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਵੋਟਿੰਗ ਹੋਵੇਗੀ ਅਤੇ ਸੇ ਦਿਨ ਹੀ ਚੋਣ ਨਤੀਜਿਆਂ ਦੇ ਐਲਾਨ ਵੀ ਕਰ ਦਿੱਤੇ ਜਾਣਗੇ।

-PTC News

Related Post