ਇਲਾਕੇ 'ਚ ਬਾਘ ਦੀ ਅਫਵਾਹ ਕਾਰਨ ਦਹਿਸ਼ਤ

By  Ravinder Singh February 22nd 2022 02:28 PM

ਚੰਡੀਗੜ੍ਹ : ਜੰਗਲਾਂ ਦੀ ਕਟਾਈ ਕਾਰਨ ਅਕਸਰ ਹੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿਚ ਆ ਜਾਂਦੇ ਹਨ। ਇਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਆਮ ਹੀ ਬਣ ਜਾਂਦਾ ਹੈ। ਕਈ ਵਾਰ ਜੰਗਲੀ ਜਾਨਵਰ ਲੋਕਾਂ ਦਾ ਨੁਕਸਾਨ ਕਰਦੇ ਹਨ ਅਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ।

ਇਲਾਕੇ 'ਚ ਬਾਘ ਦੀ ਅਫਵਾਹ ਕਾਰਨ ਦਹਿਸ਼ਤਬੀਤੇ ਦਿਨੀਂ ਬਰਨਾਲਾ ਜ਼ਿਲ੍ਹੇ ਵਿਚ ਇਕ ਚੀਤਾ ਆਉਣ ਦੀ ਖਬਰ ਨਾਲ ਇਲਾਕੇ ਵਿਚ ਦਹਿਸ਼ਤ ਬਣ ਗਈ ਸੀ। ਇਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਜੰਗਲੀ ਜਾਨਵਰ ਵੜ੍ਹਨ ਦੀ ਸੂਚਨਾ ਆਉਂਦੀ ਹੈ।

ਇਲਾਕੇ 'ਚ ਬਾਘ ਦੀ ਅਫਵਾਹ ਕਾਰਨ ਦਹਿਸ਼ਤ

ਪਰ ਕਈ ਵਾਰ ਇਸ ਦੇ ਉਲਟ ਸ਼ਰਾਰਤੀ ਅਨਸਰ ਅਫਵਾਹਾਂ ਫੈਲਾਅ ਕਿ ਲੋਕਾਂ ਵਿਚ ਦਹਿਸ਼ਤ ਬਣਾ ਦਿੰਦੇ ਹਨ ਜਿਸ ਕਾਰ ਲੋਕ ਕਾਫੀ ਘਬਰਾ ਜਂਦੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਾਹਮਣੇ ਆਇਆ। ਕੱਲ੍ਹ ਸ਼ਾਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚ ਇਲਾਕੇ ਵਿਚ ਬਾਘ ਵੜ੍ਹ ਗਿਆ ਹੈ।

ਇਲਾਕੇ 'ਚ ਬਾਘ ਦੀ ਅਫਵਾਹ ਕਾਰਨ ਦਹਿਸ਼ਤਇਹ ਵੀਡੀਓ ਵੇਖ ਕੇ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪੁੱਜ ਗਈ। ਹਰਜਿੰਦਰ ਸਿੰਘ ਵਣ ਰੇਂਜ਼ ਅਫਸਰ ਅਤੇ ਜੰਗਲੀ ਜੀਵਾਂ ਰੇਂਜ਼ ਅਫਸਰ ਦਸੂਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਪੁਰਾਣੀ ਹੈ। ਸੰਧੂਵਾਲ ਪਿੰਡ ਦੇ ਮੋਹਤਬਰ ਬੰਦਿਆਂ ਵੱਲੋਂ ਵੀ ਕਿਹਾ ਗਿਆ ਸਾਡੇ ਪਿੰਡ ਵਿਚ ਕੋਈ ਵੀ ਜਾਨਵਰ ਨਹੀਂ ਆਇਆ। ਜੰਗਲੀ ਜੀਵ ਰੇਂਜ਼ ਅਫਸਰ ਦਸੂਹਾ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਥਰਮਲ ਪਲਾਂਟਾਂ ਉਤੇ ਮੁੜ ਮੰਡਰਾਉਣ ਲੱਗਾ ਕੋਲੇ ਦਾ ਸੰਕਟ

Related Post