ਪੰਜਾਬ ਯੂਨੀਵਰਸਿਟੀ ਦੇ ਖਾਣੇ 'ਚੋਂ ਨਿਕਲਿਆ ਕੀੜਾ, ਦੇਖੋ ਫੋਟੋ

By  Joshi September 20th 2017 05:51 PM

ਘਰਾਂ ਤੋਂ ਦੂਰ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਜੇਕਰ ਯੂਨੀਵਰਸਿਟੀ ਦਾ ਖਾਣਾ ਵਧੀਆ ਨਾ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ।

Panjab University hostel food low quality makes headlines, girl finds worm in food

ਅਜਿਹੇ 'ਚ ਜੇਕਰ ਯੂਨੀਵਰਸਿਟੀ ਪੀਯੂ ਹੋਵੇ ਤਾਂ ਪ੍ਰਸ਼ਾਸਨ ਅਤੇ ਪ੍ਰਬੰਧਨ 'ਤੇ ਕਈ ਸਵਾਲ ਉਠਦੇ ਹਨ।

Panjab University hostel food low quality makes headlines, girl finds worm in foodਪੀਯੂ ਵਿੱਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਭੋਜਨ ਦੀ ਗੁਣਵੱਤਾ ਦਾ ਪੱਧਰ ਲਗਾਤਾਰ ਡਿੱਗਣ ਕਾਰਨ ਵੀ ਕਈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Panjab University hostel food low quality makes headlines, girl finds worm in food

ਹੁਣੇ ਵਾਪਰੀ ਗਈ ਇੱਕ ਘਟਨਾ ਦੌਰਾਨ ਇੱਕ ਵਿਦਿਆਰਥਣ ਦੇ ਭੋਜਨ ਵਿੱਚੋਂ ਇੱਕ ਕੀੜਾ ਮਿਲਿਆ ਹੈ।

Panjab University hostel food low quality makes headlines, girl finds worm in foodਸੂਤਰਾਂ ਮੁਤਾਬਕ, ਦੁਹਰਾਈਆਂ ਗਈਆਂ ਸ਼ਿਕਾਇਤਾਂ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਵਿਖੇ ਭੋਜਨ ਦੀ ਗੁਣਵੱਤਾ ਵਿਗੜਦੀ ਹੀ ਜਾ ਰਹੀ ਹੈ। ਸੋਮਵਾਰ ਨੂੰ, ਹੋਸਟਲ 'ਚ ਇਕ ਵਿਦਿਆਰਥਣ ਦੇ ਭੋਜਨ ਵਿੱਚੋਂ ਇੱਕ ਕੀੜਾ ਮਿਲਿਆ।

ਇਹ ਘਟਨਾ ਲੜਕੀਆਂ ਦੇ ਹੋਸਟਲ ਨੰਬਰ ੫- ਸਾਵਿਤਰੀ ਬਾਈ ਫੁਲੇ ਹਾਲ 'ਚ ਵਾਪਰੀ, ਜਿੱਥੇ ਇਕ ਵਿਦਿਆਰਥੀ ਨੂੰ ਉਸੇ ਖਾਣੇ 'ਚ ਇੱਕ ਕੀੜਾ ਮਿਲਿਆ ਅਤੇ ਇਸਦੀ ਫੋਟੋ ਫੇਸਬੁੱਕ 'ਤੇ ਵੀ ਸ਼ੇਅਰ ਕੀਤੀ।

Panjab University hostel food low quality makes headlines, girl finds worm in food

ਲੜਕੀ ਨੇ ਤੁਰੰਤ ਹੋਸਟਲ ਵਾਰਡਨ ਨੂੰ ਸ਼ਿਕਾਇਤ ਦਰਜ ਕਰਵਾਈ।

Panjab University hostel food low quality makes headlines, girl finds worm in foodਸ਼ਿਕਾਇਤਕਰਤਾ ਜਸਵੇਨੀ, ਮਾਸਿਕ ਸੰਚਾਰ ਵਿਭਾਗ ਦੇ ਵਿਦਿਆਰਥੀ ਅਤੇ ਹੋਸਟਲ ਨੰਬਰ ੫ ਦੇ ਨਿਵਾਸੀ, ਨੇ ਕਿਹਾ, "ਇਹ ਸਭ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਪਹਿਲਾਂ ਲੜਕਿਆਂ ਦੇ ਹੋਸਟਲ ਵਿਚ, ਭੋਜਨ ਵਿੱਚੋਂ ਕਾਕਰੋਚ ਮਿਲੇ ਸਨ। ਇੱਕ ਦਿਨ ਭੋਜਨ ਵਿੱਚੋਂ ਵਾਲ ਨਿਕਲਿਆ ਸੀ, ਪਰ ਇਸ ਮਸਲੇ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।ਅਗਰ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਕੌਣ ਸਾਡੇ ਡਾਕਟਰੀ ਇਲਾਜ ਲਈ ਭੁਗਤਾਨ ਕਰੇਗਾ?

ਉਸਨੇ ਅੱਗੇ ਕਿਹਾ, "ਇਸ ਤੋਂ ਇਲਾਵਾ ਭੋਜਨ ਦੀ ਗੁਣਵੱਤਾ ਵੀ ਇੱਥੇ ਬਹੁਤ ਘੱਟ ਹੈ। ਕਦੀ ਕਦੀ ਇਹ ਜ਼ਿਆਦਾ ਪੱਕਿਆ ਹੁੰਦਾ ਹੈ। ਕਦੀ ਚਾਵਲ ਸੜ੍ਹੇ ਹੁੰਦੇ ਹਨ।"

Panjab University hostel food low quality makes headlines, girl finds worm in foodਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਮਸ਼ਹੂਰ ਇਸ ਯੂਨੀਵਰਸਿਟੀ ਬਾਰੇ ਅਜਿਹੀਆਂ ਖਬਰਾਂ ਆਉਣੀਆਂ ਯੂਨੀ ਪ੍ਰਸ਼ਾਸਨ ਦੇ ਪ੍ਰਬੰਧਨ 'ਤੇ ਇੱਕ ਵੱਡਾ ਸਵਾਲ ਉਠਾਉਂਦਾ ਹੈ।

—PTC News

Related Post