ਪੀਯੂ 'ਚ ਵੋਟ ਪਾਉਣ ਆਏ ਵੀਸੀ ਦਾ ਜ਼ਬਰਦਸਤ ਵਿਰੋਧ, ਧੱਕੇ ਮਾਰ- ਮਾਰ ਭਜਾਇਆ, ਵੇਖੋ ਵੀਡੀਓ

By  Riya Bawa September 2nd 2021 10:24 AM -- Updated: September 2nd 2021 10:45 AM

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਤਕਰੀਬਨ 20 ਦਿਨਾਂ ਤੋਂ ਸੈਨੇਟ ਗ੍ਰੈਜੂਏਟ ਚੋਣ ਖੇਤਰ ਦੀਆਂ 15 ਸੀਟਾਂ ’ਤੇ ਵੋਟਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਕਈ ਵਿਦਿਆਰਥੀ ਸੰਗਠਨ ਵਿਰੋਧ ਕਰ ਰਹੇ ਸੀ। ਇਸ ਵਿਚਕਾਰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਜ ਕੁਮਾਰ ਨਾਲ ਬੁੱਧਵਾਰ ਨੂੰ ਕੈਂਪਸ ਵਿੱਚ ਲਾਅ ਆਡੀਟੋਰੀਅਮ ਦੇ ਬਾਹਰ ਵਿਦਿਆਰਥੀਆਂ ਨੇ ਵਿਰੋਧ ਕੀਤਾ ਅਤੇ ਧੱਕੇ ਮਾਰ-ਮਾਰ ਭਜਾਇਆ।

ਜਾਣਕਾਰੀ ਅਨੁਸਾਰ, ਵੀਸੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਆਪਣੀ ਵੋਟ ਪਾਉਣ ਲਈ ਆਡੀਟੋਰੀਅਮ ਆਏ ਸਨ। ਜਿਵੇਂ ਹੀ ਉਹ ਆਪਣੀ ਵੋਟ ਪਾਉਣ ਤੋਂ ਬਾਅਦ ਬਾਹਰ ਆਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਸਕਿਉਰਿਟੀ ਗਾਰਡਾਂ ਨੇ ਵੀਸੀ ਨੂੰ ਬਹੁਤ ਮੁਸ਼ਕਲ ਨਾਲ ਉਥੋਂ ਬਾਹਰ ਕੱਢਿਆ।

ਦੱਸ ਦੇਈਏ ਕਿ ਪੰਜਾਬ ਯੂਨੀਵਰਸਿਟੀ ਸੈਨੇਟ ’ਚ ਬੀਤੇ ਦਿਨੀ 6 ਫੈਕਲਟੀ ਸੀਟਾਂ ਲਈ ਐਲਾਨੇ ਨਤੀਜੇ ਸਾਫ ਹੋ ਗਏ ਹਨ। ਪੀਯੂ ਪ੍ਰਸ਼ਾਸਨ ਵੱਲੋਂ 5 ਵਾਰ ਚੋਣਾਂ ਮੁਲਤਵੀ ਕੀਤੇ ਜਾਣ ਦਾ ਗੁੱਸਾ ਫੈਕਲਟੀ ਚੋਣਾਂ ਵਿਚ ਵੋਟਰਾਂ ਨੇ ਦਿਖਾ ਦਿੱਤਾ। ਨਤੀਜਿਆਂ ’ਚ 6 ਫੈਕਲਟੀ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਨੇ ਕਬਜ਼ਾ ਕੀਤਾ। ਲਗਭਗ ਸਾਰੀਆਂ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਬੀਜੇਪੀ ਦੇ ਖੇਮੇ ਵਿਚ ਖਲਬਲੀ ਮਚਾ ਦਿੱਤੀ।

ਨਤੀਜਿਆਂ ’ਚ 6 ਫੈਕਲਟੀ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਨੇ ਕਬਜ਼ਾ ਕੀਤਾ। ਲਗਭਗ ਸਾਰੀਆਂ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਬੀਜੇਪੀ ਦੇ ਖੇਮੇ ਵਿਚ ਖਲਬਲੀ ਮਚਾ ਦਿੱਤੀ। ਫੈਕਲਟੀ ਚੋਣਾਂ ਵਿਚ ਮੁਕਾਬਲਾ ਏਨਾ ਜ਼ਬਰਦਸਤ ਸੀ ਕਿ ਕੇਂਦਰ ਵਿਚ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸਾਬਕਾ ਬੀਜੇਪੀ ਸੂਬਾ ਪ੍ਰਧਾਨ ਸੰਜੇ ਟੰਡਨ ਤੇ ਐਡੀਸ਼ਨਲ ਸਾਲੀਸਿਟਰ ਜਨਰਲ ਆਫ ਇੰਡੀਆ ਤੇ ਸਾਬਕਾ ਸੰਸਦ ਮੈਂਬਰ ਸਤਪਾਲ ਵਰਗੀਆਂ ਹਸਤੀਆਂ ਸੈਨੇਟ ਚੋਣਾਂ ਵਿਚ ਉਮੀਦਵਾਰਾਂ ਦੇ ਪੱਖ ਵਿਚ ਵੋਟ ਪਾਉਣ ਪੁੱਜੀਆਂ।

A video tour on Panjab University, Chandigarh - YouTube

ਸੈਨੇਟ ਚੋਣਾਂ ਵਿਚ ਬੀਜੇਪੀ ਉਮੀਦਵਾਰਾਂ ਦੀ ਹਾਰ ਨਾਲ ਨਵੀਂ ਸੈਨੇਟ ਵਿਚ ਵੀਸੀ ਲਈ ਮੁਸ਼ਕਲਾਂ ਖੜੀਆਂ ਹੋਣੀਆਂ ਤੈਅ ਹਨ। ਉਧਰ ਫੈਕਲਟੀ ਨਤੀਜਿਆਂ ਵਿਚ ਇਸੇ ਮਹੀਨੇ ਤਜਵੀਜ਼ਤ ਗ੍ਰੈਜੂਏਟ ਚੋਣ ਖੇਤਰ ਦੀਆਂ 15 ਸੀਟਾਂ ਦਾ ਨਤੀਜਾ ਵੀ ਚੌਕਾਉਣ ਵਾਲਾ ਹੋਵੇਗਾ।ਫੈਕਲਟੀ ਚੋਣਾਂ ਵਿਚ ਸਾਇੰਸ ਵਿਭਾਗ ਤੋਂ ਪ੍ਰੋ. ਨਵਦੀਪ ਗੋਇਲ (90) ਨੇ ਸਾਬਕਾ ਪੁਟਾ ਪ੍ਰੈਜ਼ੀਡੈਂਟ ਪ੍ਰੋ. ਪ੍ਰੋਮਿਲਾ ਪਾਠਕ (38) ਨੂੰ ਸਭ ਤੋਂ ਵੱਧ 52 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰੋ. ਕੇਸ਼ਵ ਮਲਹੋਤਰਾ (141) ਨੇ ਪ੍ਰੋ. ਨਵਲ ਕਿਸ਼ੋਰ (107) ਨੂੰ 34 ਵੋਟਾਂ ਨਾਲ ਹਰਾਇਆ। ਰੌਣਕੀ ਰਾਮ (53) ਨੇ ਅੰਜੂ ਸੀਰੀ (47) ਨੂੰ ਸਭ ਤੋਂ ਘੱਟ 6 ਵੋਟਾਂ ਨਾਲ ਹਰਾਇਆ। ਮੈਡੀਕਲ ਫੈਕਲਟੀ ਵਿਚ ਅਸ਼ੋਕ ਗੋਇਲ (47) ਨੇ ਡਾ. ਸਰਵਦੀਪ ਸਿੰਘ (29) ਨੂੰ 18 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰੋ. ਰਾਜੇਸ਼ ਗਿੱਲ (48) ਨੇ ਪ੍ਰੋ. ਗੁਰਪਾਲ ਸਿੰਘ ਸੰਧੂ (35) ਨੂੰ 13 ਵੋਟਾਂ ਨਾਲ ਹਰਾਇਆ। ਅਨੂ ਚਤਰਥ (37) ਨੇ ਜਗਜੋਤ ਸਿੰਘ ਲਾਲੀ (10) ਨੂੰ 27 ਵੋਟਾਂ ਨਾਲ ਹਰਾ ਕੇ ਸੈਨੇਟ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

-PTC News

Related Post