NSUI ਨੇ ਮਾਰਿਆ ਮਾਅਰਕਾ, ਸਾਰਿਆਂ ਨੂੰ ਪਛਾੜ ਕੇ ਜਿੱਤੀਆਂ ਪੀਯੂ ਚੋਣਾਂ

By  Joshi September 7th 2017 07:22 PM -- Updated: September 7th 2017 08:00 PM

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ NSUI ਨੇ ਸਾਰਿਆਂ ਨੂੰ ਪਛਾੜਦੇ ਹੋਏ ਜਿੱਤ ਹਾਸਲ ਕੀਤੀ ਹੈ।

ਭਾਰਤ ਦੇ ਰਾਸ਼ਟਰੀ ਵਿਦਿਆਰਥੀ ਯੂਨੀਅਨ (ਐਨ.ਐਸ.ਯੂ.ਆਈ.) ਨੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿਦਿਆਰਥੀਆਂ ਦੀ ਕੌਂਸਲ ਚੋਣਾਂ ਵਿਚ ਪ੍ਰਧਾਨ, ਉਪ-ਪ੍ਰਧਾਨ ਅਤੇ ਸਕੱਤਰ ਅਹੁਦਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਪੁਸੂ ਸੰਯੁਕਤ ਸੈਕਟਰੀ ਦੀ ਸੀਟ 'ਤੇ ਮੱਲ ਮਾਰਨ 'ਚ ਕਾਮਯਾਬ ਰਹੀ।

ਜੁਆਇੰਟ ਸੈਕਟਰੀ ਦੀ ਸੀਟ ਲਈ ਪੁਸੂ ਤੋਂ ਕਰਨ ਨੇ 2796 ਵੋਟਾਂ ਲੈ ਕੇ ਐਨਐਸਯੂਆਈ ਦੀ ਇਜਯਾ ਸਿੰਘ ਨੂੰ ਹਰਾਇਆ, ਜਿਸਨੂੰ ਕਿ 2268 ਵੋਟਾਂ ਮਿਲੀਆਂ ਸਨ।

ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਦੀ ਕੌਂਸਲ ਦੀ ਚੋਣ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਸ਼ੁਰੂ ਹੋਈ ਸੀ।

Panjab University students' council polls, NSUI winsਹਾਲ ਵਿਚ ਸਾਰੇ 27 ਉਮੀਦਵਾਰ ਮੌਜੂਦ ਸਨ। ਉਨ੍ਹਾਂ ਦੀ ਕਿਸਮਤ ਦਾ ਫੈਸਲਾ 82 ਵਿਭਾਗਾਂ ਦੇ 15,695 ਵੋਟਰਾਂ ਦੁਆਰਾ ਕੀਤਾ ਗਿਆ ਹੈ।

ਸੁਰਖੀਆਂ:

Panjab University students' council polls, NSUI wins

ਡੀ.ਏ.ਵੀ. ਸੈਕਟਰ 10: ਵਿਕਾਸ, ਜੋ ਕਿ ਐਚ ਐਸ ਏ, ਐਚਪੀਐਸਯੂ ਅਤੇ ਐਨ ਐਸ ਯੂ ਆਈ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਨੇ ਪ੍ਰੈਜ਼ੀਡੈਂਟ ਚੋਣ ਨੂੰ ਜਿੱਤ ਲਿਆ ਹੈ।

ਪੰਜਾਬ ਯੂਨੀਵਰਸਿਟੀ: ਐਨ.ਐਸ.ਯੂ.ਆਈ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ ਵਿੱਚ 162 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ।

Panjab University students' council polls, NSUI winsਪ੍ਰਧਾਨ ਦੀ ਚੋਣ ਲਈ:

ਪੰਜਾਬ ਯੂਨੀਵਰਸਿਟੀ, ਐਨਐਸਯੂਆਈ -954, ਐਸਐਫਐਸ -792 ਅਤੇ ਪੁਸ਼ੂ -500

ਐਸਡੀ ਕਾਲਜ, ਸੈਕਟਰ 32: ਐੱਸ.ਡੀ.ਸੀ.ਯੂ. ਦੇ ਹਰਸ਼ ਸ਼ਰਮਾ, ਪ੍ਰਧਾਨ ਦੇ ਅਹੁਦੇ ਲਈ ਲੜੇ। ਹਸ਼ਰ ਨੂੰ 1,773 ਵੋਟਾਂ ਮਿਲੀਆਂ, ਉਸ ਦਾ ਵਿਰੋਧੀ ਧੀਰਪ੍ਰੀਤ ਦੀ ਸੋਈ ਗਠਜੋੜ ਨੂੰ 1,380 ਵੋਟਾਂ ਮਿਲੀਆਂ। ਐਸਡੀ ਕਾਲਜ ਵਿਚ 46.7 ਫੀਸਦੀ ਵੋਟਾਂ ਪਈਆਂ।

6,750 ਵਿਦਿਆਰਥੀਆਂ ਵਿੱਚੋਂ ਸਿਰਫ 3,153 ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤਮਾਲ ਕੀਤਾ।

ਐਸ ਜੀ ਜੀ ਐਸ ਯੂ, ਸੈਕਟਰ ੨੬: ਸੁਖਵੀਰ ਸਿੰਘ ਨੇ ਪ੍ਰਧਾਨ ਦੀ ਚੋਣ ਜਿੱਤੀ। ਉਸਨੂੰ 1,381 ਵੋਟਾਂ ਮਿਲੀਆਂ, ਜਦਕਿ ਤੈਸਨੀਮ ਕੌਰ ਨੂੰ 1,218 ਵੋਟਾਂ ਮਿਲੀਆਂ।

ਐਮਸੀਐਮ ਡੀ.ਏ.ਵੀ., ਸੈਕਟਰ ੩੬: ਸੁਚਿੰਤ ਕੁਮਾਰ ਪਰੈਜ਼ੀਡੈਂਟ, ਹਿਮਾਨੀ ਸ਼ਰਮਾ ਉਪ-ਪ੍ਰਧਾਨ, ਬਹਾਰ ਹੁੰਦਲ ਸਕੱਤਰ ਅਤੇ ਸ਼ਵੇਤਾ ਸੰਯੁਕਤ ਸਕੱਤਰ ਲਈ ਚੁਣੇ ਗਏ।

ਪੀਜੀਜੀਸੀ, ਸੈਕਟਰ 11: ਆਈਐੱਨਐਸਓ ਦੇ ਆਸ਼ੀਸ਼ ਕੰਬੋਜ ਨੇ ਪ੍ਰਧਾਨਗੀ ਦੀ ਚੋਣ ਜਿੱਤੀ।

ਪੀਜੀਜੀਸੀ, ਸੈਕਟਰ 46: ਏਬੀਵੀਪੀ ਦੇ ਮਨਵੀਰ ਸਿੰਘ ਨੇ ਪ੍ਰਧਾਨਗੀ ਦੀ ਚੋਣ ਜਿੱਤੀ।

ਇਹ ਚੋਣ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਸਟੂਡੈਂਟਸ ਕੌਂਸਲ (ਪੀ.ਯੂ.ਸੀ.ਐਸ. ਸੀ) ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਹੋਈ. NOTA (ਉਪਰੋਕਤ ਵਿੱਚੋਂ ਕੋਈ ਵੀ ਨਹੀਂ) ਨੂੰ ਵੀ ਵਿਕਲਪ ਦੇ ਤੌਰ 'ਤੇ ਰੱਖਿਆ ਗਿਆ ਸੀ।

ਪ੍ਰਧਾਨ ਦੇ ਅਹੁਦੇ ਲਈ ਨੌਂ ਉਮੀਦਵਾਰ ਮੈਦਾਨ ਵਿੱਚ ਸਨ, ਜਦਕਿ ਉਪ-ਪ੍ਰਧਾਨ ਦੇ ਅਹੁਦੇ ਲਈ ਛੇ ਉਮੀਦਵਾਰ, ਤੇ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਦੀ ਦਾਅਵੇਦਾਰੀ ਲਈ ੧੦ ਉਮੀਦਵਾਰ ਮੈਦਾਨ ਵਿੱਚ ਸਨ।

ਦੋ ਉਮੀਦਵਾਰਾਂ ਨੇ ਸਾਰੇ ਚਾਰ ਅਹੁਦਿਆਂ 'ਤੇ ਚੋਣ ਲੜੀ ਸੀ, ਜਦਕਿ ਦੋ ਉਮੀਦਵਾਰਾਂ ਨੇ ਦੋ ਅਹੁਦਿਆਂ' ਤੇ ਚੋਣ ਲੜ੍ਹਣ ਦਾ ਫੈਸਲਾ ਕੀਤਾ ਸੀ।

—PTC News

Related Post