ਪੈਰਾ ਏਸ਼ੀਆਈ ਖੇਡਾਂ ਵਿੱਚ ਹਰਵਿੰਦਰ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਗੋਲਡ

By  Joshi October 10th 2018 04:23 PM

ਪੈਰਾ ਏਸ਼ੀਆਈ ਖੇਡਾਂ ਵਿੱਚ ਹਰਵਿੰਦਰ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਗੋਲਡ

ਜਕਾਰਤਾ : ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਕਾਰਤਾ ਵਿੱਚ ਜਾਰੀ ਪੈਰਾ ਏਸ਼ੀਆਈ ਖੇਡਾਂ ਵਿੱਚ ਬੁੱਧਵਾਰ ਨੂੰ ਪੁਰਸ਼ਾਂ ਦੇ ਨਿੱਜੀ ਰਿਕਰਵ ਓਪਨ - ਡਬਲੂ - 2 / ਐਸ.ਟੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ।

ਹਰਵਿੰਦਰ ਨੇ ਇਸ ਮੁਕਾਬਲੇ ਦੇ ਫਾਈਨਲ ਵਿੱਚ ਚੀਨ ਦੇ ਝਾਓ ਲਿਕਸੂ ਨੂੰ 6 - 0 ਨਾਲ ਹਰਾਇਆ।

ਹੋਰ ਪੜ੍ਹੋ: ਮਿਊਜ਼ੀਅਮ ‘ਚੋਂ ਚੋਰੀ ਹੋਈਆ ਸੋਨੇ ਦੀਆਂ ਵਸਤਾਂ ਸਮੇਤ 2 ਵਿਅਕਤੀ ਕਾਬੂ

ਦੂਸਰੇ ਪਾਸੇ ਇਸ ਮੁਕਾਬਲੇ ਦਾ ਬ੍ਰਾਂਜ ਮੈਡਲ ਦੱਖਣ ਕੋਰੀਆ ਦੇ ਕਿਮ ਮਿੰਸੂ ਨੇ ਜਿੱਤੀਆ। ਹਰਵਿੰਦਰ ਨੇ ਗੋਲਡ ਮੈਡਲ ਨੂੰ ਜਿੱਤ ਦੇ ਹੋਏ ਭਾਰਤ ਦੇ ਗੋਲਡ ਮੈਡਲਾਂ ਦੀ ਗਿਣਤੀ ਨੂੰ 6 ਤੋਂ ਵਧਾ ਕੇ 7 ਕਰ ਦਿੱਤੀ।

—PTC News

Related Post