ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ

By  Kaveri Joshi September 11th 2020 12:54 PM

ਮੁੰਬਈ-ਦਿੱਗਜ ਅਦਾਕਾਰ ਪਰੇਸ਼ ਰਾਵਲ ਬਣੇ 'ਨੈਸ਼ਨਲ ਸਕੂਲ ਆਫ਼ ਡਰਾਮਾ' ਦੇ ਨਵੇਂ ਚੇਅਰਮੈਨ: ਫ਼ਿਲਮ ਜਗਤ ਦੀ ਦੁਨੀਆਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਸੁਪ੍ਰਸਿੱਧ ਅਦਾਕਾਰ ਪਦਮਸ਼੍ਰੀ ਪਰੇਸ਼ ਰਾਵਲ ਨੂੰ 'ਨੈਸ਼ਨਲ ਸਕੂਲ ਆਫ਼ ਡਰਾਮਾ' ( NSD ) ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। NSD ਅਤੇ Minister of culture-ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ/ਸੰਸਕ੍ਰਿਤ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਵੱਲੋਂ ਅਧਿਕਾਰਤ ਤੌਰ 'ਤੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਦੁਆਰਾ ਸਾਂਝੀ ਕੀਤੀ ਗਈ ਹੈ।

ਦੱਸ ਦੇਈਏ ਕਿ ਅਭਿਨੇਤਾ ਰਾਵਲ, ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇੱਕ ਰਾਜਨੇਤਾ ਵੀ ਹਨ, ਨੇ ਅੱਸੀ ਦੇ ਦਹਾਕੇ ਵਿੱਚ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੀ ਬਹੁਪੱਖੀ ਗੁਣਾਂ ਵਾਲੀ ਇਸ ਮਕਬੂਲ ਹਸਤੀ ਨੇ ਅਨੇਕਾਂ ਪੁਰਸਕਾਰ ਹਾਸਿਲ ਕੀਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਂਦਿਆਂ ਬਾਲੀਵੁੱਡ ਫਿਲਮਾਂ ਵਿਚ ਕਾਮੇਡੀਅਨ ਅਤੇ ਖ਼ਲਨਾਇਕ ਦੇ ਕਿਰਦਾਰਾਂ 'ਚ ਬਾਕਮਾਲ ਅਦਾਕਾਰੀ ਨਾਲ ਲੋਕਾਂ ਨੂੰ ਕੀਲਿਆ ।

ਰਾਵਲ ਜੀ ਨੂੰ 2014 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ 1994 ਵਿੱਚ "woh chokri" ਅਤੇ "ਸਰ" ਲਈ ਸਰਬੋਤਮ ਸਹਾਇਕ ਅਦਾਕਾਰ ਵਜੋਂ ਬਿਹਤਰੀਨ ਭੂਮਿਕਾ ਨਿਭਾਉਣ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ ਸੀ।

Related Post