ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਸੈਸ਼ਨ 'ਚ ਸਿਰਫ 22 ਫ਼ੀਸਦ ਹੋਇਆ ਕੰਮਕਾਜ

By  Shanker Badra August 11th 2021 01:23 PM

ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਲਈ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਨੂੰ ਦੋ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਦਰਅਸਲ 'ਚ ਵਿਰੋਧੀ ਧਿਰਾਂ ਪੈਗਾਸਸ ਜਾਸੂਸੀ ਮਾਮਲੇ , ਖੇਤੀਬਾੜੀ ਕਾਨੂੰਨ, ਬੇਰੁਜ਼ਗਾਰੀ, ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੀਆਂ ਰਹੀਆਂ ਹਨ। ਸੰਸਦ ਵਿੱਚ ਹੰਗਾਮਾ ਹੁੰਦਾ ਰਿਹਾ, ਜਿਸ ਕਾਰਨ ਕਾਰਵਾਈ ਨਿਰਵਿਘਨ ਚੱਲ ਨਹੀਂ ਸਕੀ।

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਸੈਸ਼ਨ 'ਚ ਸਿਰਫ 22 ਫ਼ੀਸਦ ਹੋਇਆ ਕੰਮਕਾਜ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ

ਜਾਣਕਾਰੀ ਅਨੁਸਾਰ ਸਦਨ ਦੀ ਕਾਰਵਾਈ ਲਗਭਗ 11 ਵਜੇ ਜਿਵੇਂ ਹੀ ਸ਼ੁਰੂ ਹੋਈ ਸਪੀਕਰ ਓਮ ਬਿਰਲਾ ਨੇ ਪਿਛਲੇ ਦਿਨੀਂ ਸਦਨ ਦੇ ਚਾਰ ਸਾਬਕਾ ਮੈਂਬਰਾਂ ਦੇ ਦੇਹਾਂਤ ਦੀ ਜਾਣਕਾਰੀ ਮੈਂਬਰਾਂ ਨੂੰ ਦਿੱਤੀ ,ਸਦਨ ਨੇ ਉਨ੍ਹਾਂ ਦੇ ਸਨਮਾਨ 'ਚ ਦੋ ਮਿੰਟਾਂ ਦਾ ਮੌਨ ਰੱਖਿਆ ,ਉਸ ਤੋਂ ਬਾਅਦ ਬਿਰਲਾ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ।

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਸੈਸ਼ਨ 'ਚ ਸਿਰਫ 22 ਫ਼ੀਸਦ ਹੋਇਆ ਕੰਮਕਾਜ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਜਲਾਸ ਦੀ ਕਾਰਵਾਈ ਉਮੀਦਾਂ ਅਨੁਸਾਰ ਨਹੀਂ ਰਹੀ। ਨਿਰੰਤਰ ਵਿਘਨ ਦੇ ਨਤੀਜੇ ਵਜੋਂ ਸਿਰਫ 22 ਪ੍ਰਤੀਸ਼ਤ ਕੰਮ ਹੋਇਆ। ਇਜਲਾਸ ਦੌਰਾਨ ਸੰਵਿਧਾਨ ਦੇ 127ਵੇਂ ਸੋਧ ਬਿੱਲ ਸਮੇਤ ਕੁੱਲ 20 ਬਿੱਲ ਪਾਸ ਕੀਤੇ ਗਏ। 66 ਪ੍ਰਸ਼ਨਾਂ ਦੇ ਜ਼ੁਬਾਨੀ ਜਵਾਬ ਦਿੱਤੇ ਗਏ ਸਨ। ਮੈਂਬਰਾਂ ਨੇ ਨਿਯਮ 377 ਅਧੀਨ 331 ਮਾਮਲੇ ਉਠਾਏ। ਇਸ ਵਾਰ 21 ਘੰਟੇ 14 ਮਿੰਟ ਕੰਮ ਹੋਇਆ ਹੈ। 96 ਘੰਟਿਆਂ ਵਿੱਚੋਂ ਕੁੱਲ 74 ਘੰਟੇ ਅਤੇ 46 ਮਿੰਟ ਕੰਮ ਨਹੀਂ ਹੋ ਸਕਿਆ , 20 ਬਿੱਲ ਪਾਸ ਹੋਏ।

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਸੈਸ਼ਨ 'ਚ ਸਿਰਫ 22 ਫ਼ੀਸਦ ਹੋਇਆ ਕੰਮਕਾਜ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਦੋ ਸਾਲਾਂ ਤੱਕ ਆਪਣਾ ਪ੍ਰਧਾਨ ਨਹੀਂ ਚੁਣ ਸਕੀ। ਜਿਨ੍ਹਾਂ ਦੇ ਸੰਸਦ ਮੈਂਬਰ ਆਪਣੇ ਹੀ ਸਰਕਾਰੀ ਬਿੱਲਾਂ ਨੂੰ ਪਾੜਦੇ ਹਨ, ਜੋ ਪਾਰਟੀ ਸੰਸਦ ਨਹੀਂ ਚੱਲਣ ਦਿੰਦੀ। ਜੋ ਸੜਕ 'ਤੇ ਵੀ ਕਰਨ ਵਿੱਚ ਲੋਕ ਸ਼ਰਮ ਮਹਿਸੂਸ ਕਰਦੇ ਹਨ, ਉਹ ਸੰਸਦ ਵਿੱਚ ਕੀ ਜਾਣਗੇ, ਸੋਚੋ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ ਕੰਮ ਕੀਤਾ ਜਾ ਰਿਹਾ ਹੈ।

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਸੈਸ਼ਨ 'ਚ ਸਿਰਫ 22 ਫ਼ੀਸਦ ਹੋਇਆ ਕੰਮਕਾਜ

ਉਨ੍ਹਾਂ ਇਸ ਸੈਸ਼ਨ 'ਚ ਪਾਸ ਓਬੀਸੀ ਦੀ ਸੂਚੀ ਨਾਲ ਸਬੰਧਿਤ ਸੰਵਿਧਾਨ ਸੋਧ ਬਿੱਲ ਸਮੇਤ ਵੱਖ-ਵੱਖ ਬਿੱਲਾਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ਸਦਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜ਼ਿਆਦਾਤਰ ਕੇਂਦਰੀ ਮੰਤਰੀ ਵੀ ਮੌਜ਼ੂਦ ਸਨ। ਵਿਰੋਧੀਆਂ ਦੇ ਹੰਗਾਮੇ 'ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਮੌਜ਼ੂਦ ਰਹੇ।

-PTCNews

Related Post