ਹੁਣ ਸਟੇਸ਼ਨ ਛੁੱਟਣ ਦੀ ਚਿੰਤਾ ਤੋਂ ਬਿਨਾਂ ਸੌਂ ਸਕਣਗੇ ਯਾਤਰੀ, ਰੇਲਵੇ ਨੇ ਵੇਕਅੱਪ ਅਲਰਟ ਦੀ ਸੁਵਿਧਾ ਸ਼ੁਰੂ ਕੀਤੀ

By  Jasmeet Singh June 6th 2022 09:16 PM

ਨਵੀਂ ਦਿੱਲੀ, 6 ਜੂਨ: ਯਾਤਰੀ ਹੁਣ ਸਟੇਸ਼ਨ ਛੁੱਟਣ ਜਾਂ ਨਿਕਲਣ ਦੀ ਚਿੰਤਾ ਕੀਤੇ ਬਿਨਾਂ ਟਰੇਨ ਵਿੱਚ ਸੌਂ ਸਕਣਗੇ। ਰੇਲਵੇ ਨੇ ਲੰਬੀ ਦੂਰੀ ਦੇ ਯਾਤਰੀਆਂ ਲਈ ਵੇਕਅੱਪ ਅਲਰਟ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਯਾਤਰੀ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ 20 ਮਿੰਟ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਵਾਰਾਣਸੀ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਵਲੀਉੱਲਾ ਨੂੰ ਮੌਤ ਦੀ ਸਜ਼ਾ, 16 ਸਾਲਾਂ ਬਾਅਦ ਸੁਣਾਈ ਗਈ ਸਜ਼ਾ

ਯਾਤਰੀ ਸੇਵਾਵਾਂ ਦੇ ਨਾਲ-ਨਾਲ ਹੁਣ ਭਾਰਤੀ ਰੇਲਵੇ ਨੇ ਡੈਸਟੀਨੇਸ਼ਨ ਅਲਰਟ ਵੇਕਅੱਪ ਅਲਾਰਮ ਦੀ ਸਹੂਲਤ ਪੇਸ਼ ਕੀਤੀ ਹੈ। ਸਫ਼ਰ ਦੌਰਾਨ ਕਈ ਵਾਰ ਨੀਂਦ ਜਾਂ ਕਿਸੇ ਹੋਰ ਕਾਰਨ ਸਵਾਰੀਆਂ ਦੇ ਸਟੇਸ਼ਨ ਪਿੱਛੇ ਰਹਿ ਜਾਂਦੇ ਹਨ ਜਾਂ ਉਨ੍ਹਾਂ ਨੂੰ ਕਾਹਲੀ 'ਚ ਛਾਲ ਮਾਰਨੀ ਪੈਂਦੀ ਹੈ। ਅਜਿਹਾ ਰਾਤ ਦੇ ਸਫ਼ਰ ਦੌਰਾਨ ਜ਼ਿਆਦਾ ਹੁੰਦਾ ਹੈ। ਇਸ ਲਈ ਰੇਲਵੇ ਨੇ ਹੁਣ ਡੈਸਟੀਨੇਸ਼ਨ ਅਲਰਟ ਵੇਕਅੱਪ ਅਲਾਰਮ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਰੇਲਵੇ ਦੀ ਤਰਫੋਂ ਆਈਵੀਆਰਐਸ ਦੇ ਜ਼ਰੀਏ 139 ਨੰਬਰ ਦੀ ਪੁੱਛਗਿੱਛ ਸੇਵਾ 'ਤੇ ਅਲਾਰਮ ਸੇਵਾ ਸ਼ੁਰੂ ਕੀਤੀ ਗਈ ਹੈ। ਯਾਤਰੀ ਪੁੱਛਗਿੱਛ ਸਿਸਟਮ ਨੰਬਰ 139 'ਤੇ ਅਲਰਟ ਦੀ ਸਹੂਲਤ ਲਈ ਪੁੱਛ ਸਕਦੇ ਹਨ। ਇਹ ਸਹੂਲਤ ਲੈਣ ਵਾਲੇ ਯਾਤਰੀ ਨੂੰ 20 ਮਿੰਟ ਪਹਿਲਾਂ ਬੁਲਾਇਆ ਜਾਂਦਾ ਹੈ ਅਤੇ ਉਸ ਦੇ ਟਿਕਾਣੇ ਦੇ ਸਟੇਸ਼ਨ ਬਾਰੇ ਸੂਚਿਤ ਕੀਤਾ ਜਾਂਦਾ ਹੈ।


ਇੰਜ ਉਠਾ ਸਕਦੇ ਹੋ ਸੁਵਿਧਾ ਦਾ ਲਾਭ

- ਰੇਲਵੇ ਮੁਤਾਬਕ ਇਸ ਦੇ ਲਈ ਯਾਤਰੀ ਨੂੰ ਪਹਿਲਾਂ IRCTC ਦੇ ਮੋਬਾਈਲ ਨੰਬਰ 139 ਤੋਂ ਕਾਲ ਜਾਂ ਮੈਸੇਜ ਕਰਨਾ ਹੋਵੇਗਾ।

- ਕਾਲ ਪ੍ਰਾਪਤ ਹੋਣ 'ਤੇ ਭਾਸ਼ਾ ਦੀ ਚੋਣ ਕਰਨੀ ਪੈਂਦੀ ਹੈ।

- ਇਸ ਤੋਂ ਬਾਅਦ ਡੈਸਟੀਨੇਸ਼ਨ ਅਲਰਟ ਲਈ ਪਹਿਲਾਂ 7 ਨੰਬਰ ਅਤੇ ਫਿਰ 2 ਨੰਬਰ ਦਬਾਉਣੇ ਹੋਣਗੇ।

- ਇਸ ਤੋਂ ਬਾਅਦ ਯਾਤਰੀ ਤੋਂ 10 ਅੰਕਾਂ ਦਾ PNR ਨੰਬਰ ਮੰਗਿਆ ਜਾਵੇਗਾ।

- ਫਿਰ PNR ਨੰਬਰ ਡਾਇਲ ਕਰਨ ਤੋਂ ਬਾਅਦ ਪੁਸ਼ਟੀ ਕਰਨ ਲਈ 1 ਡਾਇਲ ਕਰਨਾ ਹੋਵੇਗਾ।

- ਇਸ ਪ੍ਰਕਿਰਿਆ ਤੋਂ ਬਾਅਦ, ਸਿਸਟਮ PNR ਨੰਬਰ ਦੀ ਪੁਸ਼ਟੀ ਕਰੇਗਾ ਅਤੇ ਮੰਜ਼ਿਲ ਸਟੇਸ਼ਨ ਲਈ ਵੇਕਅੱਪ ਅਲਰਟ ਨੂੰ ਫੀਡ ਕਰੇਗਾ।

- ਇਸ ਤੋਂ ਬਾਅਦ ਮੋਬਾਈਲ 'ਤੇ ਪੁਸ਼ਟੀ ਦਾ SMS ਆਵੇਗਾ।

ਇਹ ਵੀ ਪੜ੍ਹੋ: ਕੁੜੀ ਵਾਲਿਆਂ ਨੇ ਚਾਰ ਦਿਨ ਪਹਿਲਾਂ ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਜ਼ਹਿਰ ਪੀ ਜੀਵਨ ਲੀਲਾ ਕੀਤੀ ਸਮਾਪਤ

ਇਸ ਤਹਿਤ ਡੈਸਟੀਨੇਸ਼ਨ ਸਟੇਸ਼ਨ 'ਤੇ ਪਹੁੰਚਣ ਤੋਂ 20 ਮਿੰਟ ਪਹਿਲਾਂ ਮੋਬਾਈਲ 'ਤੇ ਵੇਕਅੱਪ ਕਾਲ ਆਵੇਗੀ। ਇਸ ਸਹੂਲਤ ਦਾ ਲਾਭ ਲੈਣ ਲਈ, ਯਾਤਰੀ ਤੋਂ ਪ੍ਰਤੀ ਅਲਰਟ 3 ਰੁਪਏ ਦਾ ਐਸਐਮਐਸ ਚਾਰਜ ਲਿਆ ਜਾਵੇਗਾ। ਧਿਆਨ ਯੋਗ ਹੈ ਕਿ ਫਿਲਹਾਲ IRCTC ਨੇ ਰਾਤ 11 ਵਜੇ ਤੋਂ ਸਵੇਰੇ 7 ਵਜੇ ਤੱਕ ਇਹ ਸੁਵਿਧਾ ਉਪਲਬਧ ਕਰਾਈ ਹੈ।

-PTC News

Related Post